ਰਾਜਨ ਮਹਿਰਾ, ਅੰਮਿ੍ਤਸਰ : ਹਿੰਦੁਸਤਾਨ ਸ਼ਿਵ ਸੈਨਾ ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਦੀਪ ਸ਼੍ਰੀਵਾਸਤਵ ਦੀ ਅਗਵਾਈ 'ਚ ਕੀਤੀ ਗਈ, ਜਿਸ 'ਚ ਗੱਲਬਾਤ ਕਰਦਿਆਂ ਸੰਦੀਪ ਸ਼੍ਰੀਵਾਸਤਵ ਨੇ ਕਿਹਾ ਇਕ ਸਿਮ ਕਾਰਡ ਕੰਪਨੀ ਵੱਲੋਂ ਉਨ੍ਹਾਂ ਦੇ ਪਿਤਾ ਦੇ ਦਸਤਾਵੇਜ ਤੇ ਇਕ ਸਿਮ ਕਾਰਡ ਦੇ ਨਾਲ-ਨਾਲ ਹੋਰ ਸਿਮ ਕਾਰਡ ਜਾਰੀ ਕੀਤੇ ਜਾਣ ਦੀ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਉਨ੍ਹਾਂ ਪੁਲਿਸ ਕਮਿਸ਼ਨਰ ਦਫਤਰ ਬਾਹਰ ਧਰਨਾ ਦੇਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਇਕ ਤੋਂ ਵੱਧ ਸਿਮ ਕਾਰਡ ਜਾਰੀ ਕੀਤੇ ਜਾਣ ਸਬੰਧੀ ਜਦ ਉਨ੍ਹਾਂ ਸਿਮ ਕਾਰਡ ਦੇ ਸਟੋਰ ਜਾ ਕੇ ਦੱਸਿਆ ਤਾਂ ਉਥੋਂ ਦੇ ਸਟਾਫ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਸਟੋਰ ਖਿਲਾਫ ਹੀ ਉਨ੍ਹਾਂ ਪਿਛਲੇ ਤਿੰਨ ਤੋਂ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਿਢੱਲ ਨੂੰ ਦੇਖਦੇ ਹੋਏ ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਤੇ ਪੰਜਾਬ ਚੇਅਰਮੈਨ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਦੇ ਦਫਤਰ ਦੇ ਬਾਹਰ 21 ਨਵੰਬਰ ਨੂੰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਪੁਸ਼ਪਿੰਦਰ ਸ਼ਰਮਾ ਜ਼ਿਲ੍ਹਾ ਇੰਚਾਰਜ, ਕੋਹਿਲ ਅਟਵਾਲ ਸਾਉਥ ਪ੍ਰਧਾਨ, ਗੋਰਾ, ਸਾਜਨ, ਅਕਾਸ਼ ਆਦਿ ਹਾਜ਼ਰ ਸਨ।