ਰਮੇਸ਼ ਰਾਮਪੁਰਾ, ਅੰਮਿ੍ਤਸਰ : ਸ਼ਹੀਦ ਦਰਸਨ ਸਿੰਘ ਫੇਰੂਮਾਨ ਕਾਲਜ ਰਈਆ ਵਿਖੇ ਬੀਤੇ ਦਿਨੀ ਹੋਏ ਯੂਥ ਫੈਸਟੀਵਲ ਵਿੱਚੋਂ ਖਾਲਸਾ ਕਾਲਜ ਫਾਰ ਵੂਮੈਨ ਦੇ ਸੰਗੀਤ ਵਿਭਾਗ ਦੀ ਹੋਣਹਾਰ ਵਿਦਿਆਰਥਣ ਮਨਪ੍ਰਰੀਤ ਕੌਰ ਨੂੰ ਗਜਲ ਗਾਇਕੀ ਤੇ ਲੋਕ ਗਾਇਕੀ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ 'ਤੇ ਗ੍ਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਵਲੋਂ 'ਸ਼ਾਨ-ਏ-ਸੰਗੀਤ' ਐਵਾਰਡ ਦੇ ਕੇ ਨਿਵਾਜਿਆ ਗਿਆ। ਮਨਪ੍ਰਰੀਤ ਕੌਰ ਨੂੰ ਇਹ ਐਵਾਰਡ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ, ਕਾਲਜ ਦੇ ਪਿ੍ਰੰਸੀਪਲ ਮਨਪ੍ਰਰੀਤ ਕੌਰ, ਸੰਗੀਤ ਵਿਭਾਗ ਦੇ ਮੁਖੀ ਡਾ. ਜਤਿੰਦਰ ਕੌਰ, ਪ੍ਰਸਿੱਧ ਤਬਲਾ ਵਾਦਕ ਮੁਕੇਸ਼ ਕੁਮਾਰ ਤੇ ਡਾ. ਰਵਿੰਦਰ ਕੌਰ ਵੱਲੋਂ ਸਾਂਝੇ ਤੌਰ ਤੇ ਪ੍ਰਦਾਨ ਕੀਤਾ ਗਿਆ। ਸੰਗੀਤ ਵਿਭਾਗ ਦੀ ਹੋਣਹਾਰ ਵਿਦਿਆਰਥਣ ਮਨਪ੍ਰਰੀਤ ਕੌਰ ਦੀ ਇਸ ਪ੍ਰਰਾਪਤੀ 'ਤੇ ਵੱਡਾ ਫਖਰ ਮਹਿਸੂਸ ਕਰਦਿਆਂ ਪਿ੍ਰੰਸੀਪਲ ਮਨਪ੍ਰਰੀਤ ਕੌਰ ਅਤੇ ਡਾ. ਜਤਿੰਦਰ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਮਨਪ੍ਰਰੀਤ ਕੌਰ ਦੀ ਇਸ ਮਾਣਮੱਤੀ ਪ੍ਰਰਾਪਤੀ ਨਾਲ ਕਾਲਜ ਦੇ ਸੰਗੀਤ ਵਿਭਾਗ ਅਤੇ ਖਾਲਸਾ ਕਾਲਜ ਫਾਰ ਵੂਮੈਨ ਦਾ ਨਾਂ ਉੱਚਾ ਹੋਇਆ ਹੈ। ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਦੇ ਪ੍ਰਧਾਨ ਨਵਦੀਪ ਸਿੰਘ ਨੇ ਕਿਹਾ ਕਿ ਕਲੱਬ ਵੱਲੋਂ ਹਮੇਸ਼ਾਂ ਹੀ ਵਧੀਆ ਕਾਰਗੁਜਾਰੀ ਦਿਖਾਉਣ ਵਾਲੀਆਂ ਸ਼ਖਸੀਅਤਾਂ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਹੈ ਤੇ ਵਿਦਿਆਰਥਣ ਮਨਪ੍ਰਰੀਤ ਕੌਰ ਵੱਲੋਂ ਯੂਥ ਫੈਸਟੀਵਲ ਵਿਚ ਦਿਖਾਈ ਗਈ ਕਾਰਗੁਜਾਰੀ ਸ਼ਲਾਘਾਯੋਗ ਹੈ।

ਮਨਪ੍ਰਰੀਤ ਕੌਰ ਵੱਲੋਂ ਦਿਖਾਈ ਕਾਰਗੁਜਾਰੀ ਨੂੰ ਦੇਖਦਿਆਂ ਹੀ ਕਲੱਬ ਵੱਲੋਂ ਉਸ ਨੂੰ ਐਵਾਰਡ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿੱਚ ਵੀ ਯੂਥ ਫੈਸਟੀਵਲ ਵਿਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਵਿੱਚੋਂ ਚੋਣ ਕਰ ਕੇ ਇੱਕ ਜੇਤੂ ਵਿਦਿਆਰਥੀ ਨੂੰ ਸ਼ਾਨ-ਏ-ਸੰਗੀਤ ਐਵਾਰਡ ਨਾਲ ਨਿਵਾਜਿਆ ਜਾਇਆ ਕਰੇਗਾ। ਜਿਕਰਯੋਗ ਹੈ ਕਿ ਸ਼ਾਨ-ਏ-ਸੰਗੀਤ ਐਵਾਰਡ ਨਾਲ ਨਿਵਾਜੀ ਗਈ ਮਨਪ੍ਰਰੀਤ ਕੌਰ ਬੀਏ ਭਾਗ-3 ਦੀ ਵਿਦਿਆਰਥਣ ਹੈ ਤੇ ਉਹ ਪਿਛਲੇ ਦੋ ਵਰਿ੍ਹਆਂ ਤੋਂ ਸੰਗੀਤ ਵਿਭਾਗ ਦੇ ਮੁਖੀ ਡਾ. ਜਤਿੰਦਰ ਕੌਰ ਕੋਲੋਂ ਸੰਗੀਤ ਦਾ ਗਿਆਨ ਹਾਸਲ ਕਰ ਰਹੀ ਹੈ। ਮਨਪ੍ਰਰੀਤ ਕੌਰ ਕਾਲਜ ਦੇ ਪ੍ਰਰੋਗਰਾਮਾਂ ਵਿੱਚ ਵੀ ਗਜਲ ਗਾਇਕੀ ਅਤੇ ਲੋਕ ਗਾਇਕੀ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਯੂਥ ਫੈਸਟੀਵਲ ਦੌਰਾਨ ਲੋਕ ਗਾਇਕੀ 'ਚ ਪਹਿਲਾ ਅਤੇ ਗਜਲ ਗਾਇਕੀ 'ਚ ਦੂਸਰਾ ਸਥਾਨ ਹਾਸਲ ਕਰਨ ਦਾ ਮਾਣ ਹਾਸਲ ਕਰ ਚੁੱਕੀ ਹੈ।