ਜੇਐੱਨਐੱਨ, ਅੰਮਿ੍ਤਸਰ : ਪ੍ਰਰਾਪਰਟੀ ਟੈਕਸ ਵਿਭਾਗ ਦੀ ਜੋਨਲ ਰਿਵਿਊ ਮੀਟਿੰਗ ਜੁਆਇੰਟ ਕਮਿਸ਼ਨਰ ਨਿਤੀਸ਼ ਸਿੰਗਲਾ ਦੀ ਪ੍ਰਧਾਨਗੀ 'ਚ ਹੋਈ। ਇਸ 'ਚ ਵਿਭਾਗੀ ਕਾਰਗੁਜਾਰੀ ਕਰਕੇ ਰਿਵਿਊ ਕੀਤਾ ਗਿਆ, ਉਥੇ ਹੀ ਘੱਟ ਰਿਕਵਰੀ ਕਰਨ ਵਾਲੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਆਪਣੇ-ਆਪਣੇ ਜੋਨ ਦੀ ਰਿਕਵਰੀ ਸੁਧਾਰਣ ਦੇ ਵੀ ਨਿਰਦੇਸ਼ ਦਿੱਤੇ ਗਏ।

ਜੋਨਲ ਐਕਸੀਅਨ, ਸੁਪਰਡੈਂਟਾਂ ਤੇ ਇੰਸਪੈਕਟਰਾਂ ਦੇ ਨਾਲ ਮੀਟਿੰਗ ਕਰਦੇ ਹੋਏ ਸਿੰਗਲਾ ਨੇ ਸਾਫ਼ ਕੀਤਾ ਕਿ ਸਾਲ 2020 ਦੇ 35 ਕਰੋੜ ਦੇ ਸਾਲਾਨਾ ਟਾਰਗੇਟ ਨੂੰ ਪੂਰਾ ਕਰਨ 'ਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਹੈ। ਹੁਣ ਤੱਕ ਹੋਈ 18 ਕਰੋੜ ਦੀ ਰਿਕਵਰੀ ਨੂੰ ਲੈ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਜੋਨ ਦੀ ਦਸ-ਦਸ ਜਾਇਦਾਦਾਂ ਨੂੰ ਸੀਲਿੰਗ ਦੇ ਨੋਟਿਸ ਜਾਰੀ ਕਰਦੇ ਹੋਏ ਡਿਫਾਲਟਰਾਂ ਤੋਂ ਰਿਕਵਰੀ ਯਕੀਨੀ ਬਣਾਉਣ। ਨਾਲ ਹੀ ਜਿਨ੍ਹਾਂ ਦਸ ਵੱਡੀਆਂ ਜਾਇਦਾਦਾਂ ਨੇ ਪ੍ਰਰਾਪਰਟੀ ਟੈਕਸ ਭਰਿਆ ਹੈ, ਉਨ੍ਹਾਂ ਨੂੰ ਚੈੱਕ ਕਰਕੇ ਯਕੀਨੀ ਕੀਤਾ ਜਾਵੇ ਕਿ ਕੀ ਉਨ੍ਹਾਂ ਪੂਰਾ ਟੈਕਸ ਭਰਿਆ ਹੈ ਜਾਂ ਨਹੀਂ। ਇੰਨਾਂ ਹੀ ਨਹੀਂ ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਜੋਨਾਂ 'ਚ ਸੈਕਸ਼ਨ 138 ਸੀ ਦੇ ਸੋ ਸੀਲਿੰਗ ਦੇ ਨੋਟਿਸ ਜਾਰੀ ਕਰਨ ਨੂੰ ਜਿੱਥੇ ਕਿਹਾ, ਉਥੇ ਹੀ ਸੈਲਫ ਅਸੈੱਸਮੈਂਟ ਚੈੱਕ ਕਰਨ ਦੇ 200 ਨੋਟਿਸ ਵੀ ਜਾਰੀ ਕਰਨ ਨੂੰ ਕਿਹਾ।

ਉਨ੍ਹਾਂ ਅਧਿਕਾਰੀਆਂ ਨੂੰ ਸਾਫ਼ ਕਿਹਾ ਰਿਕਵਰੀ 'ਚ ਕਿਸੇ ਵੀ ਤਰ੍ਹਾਂ ਦੀ ਿਢੱਲ ਬਰਦਾਸ਼ਤ ਨਹੀਂ ਹੋਵੇਗੀ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸਤਪਾਲ, ਨਰੇਸ਼ ਕੁਮਾਰ, ਸੁਪਰਡੈਂਟ ਦਵਿੰਦਰ ਸਿੰਘ ਬੱਬਰ, ਪੁਸ਼ਪਿੰਦਰ ਸਿੰਘ, ਅਸ਼ਵਨੀ ਸਹਿਗਲ, ਰਾਜਿੰਦਰ ਸ਼ਰਮਾ, ਪ੍ਰਦੀਪ ਕੁਮਾਰ, ਸਤਪਾਲ ਸਿੰਘ, ਲਵਲੀਨ ਸ਼ਰਮਾ ਅਤੇ ਜੋਨਲ ਇੰਸਪੈਕਟਰ ਹਾਜ਼ਰ ਰਹੇ।