ਪੱਤਰ ਪ੍ਰੇਰਕ, ਅੰਮਿ੍ਰਤਸਰ :

ਰਾਮਸਰ ਰੋਡ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਵੀਰਵਾਰ ਵੀ ਨਗਰ ਨਿਗਮ ਕਾਰਪੋਰੇਸ਼ਨ ਨੇ ਕਾਰਵਾਈ ਕੀਤੀ। ਅਕਸਰ ਲੋਕ ਰਾਮਸਰ ਰੋਡ 'ਤੇ ਨਾਜਾਇਜ਼ ਕਬਜਿਆਂ ਉੱਤੇ ਨਿਗਮ ਦੀ ਕਾਰਵਾਈ ਹੋਣ ਦੇ ਬਾਅਦ ਫਿਰ ਤੋਂ ਫੜੀ ਲਾਉਣ ਲੱਗਦੇ ਹਨ, ਜਿਸ ਦੇ ਕਾਰਨ ਇਲਾਕਾ ਵਾਸੀ, ਰਾਹਗੀਰ, ਟੂਰਿਸਟ, ਦੁਕਾਨਦਾਰਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਵੀਰਵਾਰ ਨਿਗਮ ਦੇ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ ਨੇ ਖੁਦ ਰਾਮਸਰ ਰੋਡ 'ਤੇ ਆਪਣੀ ਟੀਮ ਨਾਲ ਨਾਜਾਇਜ਼ ਕਬਜ਼ਾ ਧਾਰਕਾਂ 'ਤੇ ਕਾਰਵਾਈ ਕੀਤੀ। ਸੁਸ਼ਾਂਤ ਭਾਟੀਆ ਨੇ ਕਬਜਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਜੇਕਰ ਉਨ੍ਹਾਂ ਫਿਰ ਕਬਜ਼ਾ ਕੀਤਾ ਤਾਂ ਉਨ੍ਹਾਂ 'ਤੇ ਪਰਚਾ ਦਰਜ ਕੀਤਾ ਜਾਵੇਗਾ।

ਬਾਕਸ

- ਸਕੂਲ ਬਾਹਰ ਲੱਗੀਆਂ ਸਾਈਕਲਾਂ 'ਤੇ ਵੀ ਹੋਵੇਗੀ ਕਾਰਵਾਈ

ਨਿਗਮ ਦੇ ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ ਨੇ ਕਿਹਾ ਰਾਮਸਰ ਰੋਡ 'ਤੇ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਬਾਹਰ ਲੱਗੀਆਂ ਸਾਈਕਲਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਸਕੂਲ ਸਟਾਫ ਨੂੰ ਸਾਫ਼ ਤੌਰ 'ਤੇ ਕਹਿ ਦਿੱਤਾ ਕਿ ਇਨ੍ਹਾਂ ਸਾਈਕਲਾਂ ਕਾਰਨ 40 ਫੁੱਟ ਦੀ ਰੋਡ ਜਾਮ ਹੁੰਦੀ ਹੈ। ਅੱਗੇ ਤੋਂ ਇਨ੍ਹਾਂ ਸਾਈਕਲਾਂ ਨੂੰ ਸਕੂਲ ਅੰਦਰ ਲਾਇਆ ਜਾਵੇ। ਨਹੀਂ ਤਾਂ ਸਕੂਲ ਬਾਹਰ ਲੱਗੀਆਂ ਇਨ੍ਹਾਂ ਸਾਈਕਲਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।

ਬਾਕਸ

ਫੜੀ ਲਗਾਉਣ ਵਾਲਿਆਂ ਦੀ ਨਿਗਮ ਮੁਲਾਜਮਾਂ ਨਾਲ ਹੋਈ ਬਹਿਸ

ਇਸ ਦੌਰਾਨ ਨਗਰ ਨਿਗਮ ਕਾਰਪੋਰੇਸ਼ਨ ਵਲੋਂ ਰਾਮਸਰ ਰੋਡ 'ਤੇ ਫੜੀ ਲਾਉਣ ਵਾਲਿਆਂ 'ਤੇ ਕਾਰਵਾਈ ਦੌਰਾਨ ਉਨ੍ਹਾਂ ਨਿਗਮ ਮੁਲਾਜਮਾਂ ਨਾਲ ਬਹਿਸ ਕੀਤੀ। ਹਾਲਾਂਕਿ ਸੁਸ਼ਾਂਤ ਭਾਟੀਆ ਨੇ ਸਾਫ਼ ਕਿਹਾ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਫਿਰ ਕਾਰਵਾਈ ਕੀਤੀ ਜਾਵੇਗੀ।