ਜੇਐੱਨਐੱਨ, ਅੰਮਿ੍ਰਤਸਰ : ਮੌਸਮ ਦੇ ਬਦਲਾਅ ਦੇ ਬਾਅਦ ਹੁਣ ਡੇਂਗੂ ਦਾ ਖ਼ਤਰਾ ਬੇਸ਼ੱਕ ਟਲ ਗਿਆ ਹੈ ਪਰ ਜੋ ਲੋਕ ਬੀਤੇ ਸਮੇਂ ਤੋਂ ਸ਼ੱਕੀ ਬੁਖਾਰ ਤੋਂ ਪੀੜਤ ਹਨ ਉਨ੍ਹਾਂ 'ਤੇ ਹਾਲੇ ਵੀ ਖ਼ਤਰਾ ਮੰਡਰਾ ਰਿਹਾ ਹੈ। ਜ਼ਿਲ੍ਹੇ 'ਚ ਸੋਮਵਾਰ ਸ਼ੱਕੀ ਬੁਖਾਰ ਤੋਂ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਮਿ੍ਰਤਕਾ ਦੀ ਪਛਾਣ ਅੰਜੂ (47) ਹੈ। ਡੇਂਗੂ ਨਾਲ ਮਿਲਦੇ-ਜੁਲਦੇ ਲੱਛਣਾਂ ਦੀ ਵਜ੍ਹਾ ਨਾਲ ਉਸ ਨੂੰ ਇੱਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਨਿੱਜੀ ਹਸਪਤਾਲ 'ਚ ਉਸ ਦਾ ਰੈਪਿਟ ਕਾਰਡ ਟੈਸਟ ਕਰਵਾਇਆ ਗਿਆ, ਜਿਸ 'ਚ ਡੇਂਗੂ ਦੀ ਪੁਸ਼ਟੀ ਹੋਈ ਪਰ ਸਿਹਤ ਵਿਭਾਗ ਇਸ ਟੈਸਟ ਨੂੰ ਮਾਨਤਾ ਪ੍ਰਦਾਨ ਨਹੀਂ ਕਰਦਾ। ਅੰਜੂ ਦੀ ਮੌਤ ਦੇ ਬਾਅਦ ਹੁਣ ਸਿਹਤ ਵਿਭਾਗ ਉਸ ਦੀ ਮੌਤ ਦੇ ਕਾਰਨਾਂ ਦਾ ਰਿਵਿਊ ਕਰੇਗਾ। ਜਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਸ਼ੱਕੀ ਬੁਖਾਰ ਤੋਂ ਪੀੜਤ 17 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਹੀ 750 ਤੋਂ ਜਿਆਦਾ ਲੋਕ ਡੇਂਗੂ ਪਾਜੀਟਿਵ ਪਾਏ ਗਏ ਹਨ।