ਪੱਤਰ ਪ੍ਰਰੇਰਕ, ਛੇਹਰਟਾ : ਛੇਹਰਟਾ ਵਿਖੇ ਮਨੁੱਖ ਅਧਿਕਾਰ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਤੇ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ ਦੀ ਦੇਖ-ਰੇਖ ਹੇਠ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਮੌਕੇ ਹੋਮੀਓਪੈਥਿਕ ਮਾਹਰ ਡਾਕਟਰ ਦਲਜੀਤ ਸਿੰਘ, ਦਿਮਾਗ ਤੇ ਰੀੜ ਦੀ ਹੱਡੀ ਦੇ ਮਾਹਰ ਡਾਕਟਰ ਵਿਕਾਸ ਸ਼ਰਮਾ ਤੇ ਅੱਖਾਂ ਦੇ ਮਾਹਰ ਡਾਕਟਰ ਅਮਨ ਸ਼ਰਮਾ ਵੱਲੋਂ ਕਰੀਬ 200 ਮਰੀਜ਼ਾਂ ਦਾ ਮੁਫਤ ਮੁਆਇਨਾ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਦਲਜੀਤ ਸਿੰਘ ਦੱਸਿਆ ਕਿ ਐਲੋਪੈਥੀ ਦਵਾਈਆਂ ਰੋਗ ਨੂੰ ਦਬਾ ਦਿੰਦੀਆਂ ਹਨ, ਜਦਕਿ ਹੋਮਿਓਪੈਥਿਕ ਦਵਾਈਆਂ ਰੋਗ ਨੂੰ ਜੜ੍ਹੋਂ ਖਤਮ ਕਰਦੀਆਂ ਹਨ ਤੇ ਇਨ੍ਹਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ।

ਇਸ ਮੌਕੇ ਡਾ. ਵਿਕਾਸ ਸ਼ਰਮਾ ਨੇ ਦੱਸਿਆ ਡੇਂਗੂ ਤੋਂ ਬਚਾਅ ਲਈ ਸਾਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ ਤੇ ਗਮਲਿਆਂ, ਕੂਲਰਾਂ ਤੇ ਘਰਾਂ 'ਚ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ। ਡਾਕਟਰ ਅਮਨ ਸ਼ਰਮਾ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਰਾਸ਼ਟਰੀ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਤੇ ਹਰਿੰਦਰਪਾਲ ਸਿੰਘ ਨਾਰੰਗ ਨੇ ਡਾ. ਦਲਜੀਤ ਸਿੰਘ, ਡਾਕਟਰ ਵਿਕਾਸ ਸ਼ਰਮਾ ਤੇ ਡਾ. ਅਮਨ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੰਗਤ ਰਾਏ ਸ਼ਰਮਾ, ਗੁਰਮੀਤ ਸਿੰਘ ਬੋਬੀ, ਸਤੀਸ਼ ਮੰਟੂ, ਮਾਸਟਰ ਪਰਮਜੀਤ ਸਿੰਘ, ਮਲਕੀਤ ਸਿੰਘ, ਰਾਜਵੰਤ ਸਿੰਘ ਰਾਣਾ, ਲਖਵਿੰਦਰ ਸਿੰਘ ਸੋਨੂੰ, ਨਵਦੀਪ ਸਿੰਘ, ਸੀਰਤ ਕੌਰ, ਅਸ਼ੀਸ਼ ਸ਼ਰਮਾ, ਹਰਪ੍ਰਰੀਤ ਕੌਰ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।