ਰਮੇਸ਼ ਰਾਮਪੁਰਾ, ਅੰਮਿ੍ਤਸਰ : ਕੌਮਾਂਤਰੀ ਪੱਧਰ ਦੇ ਬੰਸਰੀ ਵਾਦਕ ਉਸਤਾਦ ਡਾ. ਮੁਜਤਬਾ ਹੁਸੈਨ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਪਹੁੰਚਣ 'ਤੇ ਪ੍ਰਰੋਫੈਸਰ ਡਾ. ਗੁਰਪ੍ਰਰੀਤ ਕੌਰ, ਡਾ. ਰਾਜੇਸ਼ ਸ਼ਰਮਾ, ਡਾ. ਮੁਰਲੀ, ਸਿਧਾਰਥ ਚੈਟਰਜੀ ਤੇ ਡਾ. ਪਿ੍ਰੰਯਕਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬੰਸਰੀ ਵਾਦਕ ਉਸਤਾਦ ਡਾ. ਮੁਜਤਬਾ ਹੁਸੈਨ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੇ ਰੂਬਰੂ ਵੀ ਹੋਏ ਤੇ ਸੰਗੀਤ ਵਿਸ਼ੇ 'ਤੇ ਵਿਦਿਆਰਥੀਆਂ ਨਾਲ ਵਿਚਾਰ ਵੀ ਸਾਂਝੇ ਕੀਤੇ।

ਜਿਕਰਯੋਗ ਹੈ ਕਿ ਉਸਤਾਦ ਡਾ. ਮੁਜਤਬਾ ਹੁਸੈਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡਾਂਸ ਵਿਭਾਗ ਵਿਚ ਸੇਵਾਵਾਂ ਅਰਪਿਤ ਕਰ ਰਹੇ ਹਨ ਤੇ ਉਹ ਡੇਰਾ ਬਾਬਾ ਨਾਨਕ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬੰਸਰੀ ਵਾਦਨ ਕਰਨ ਸਬੰਧੀ ਪੁੱਜੇ ਹਨ।