ਅਮਨਦੀਪ ਸਿੰਘ, ਅੰਮਿ੍ਤਸਰ : ਨਿਊ ਆਜ਼ਾਦ ਨਗਰ ਸਥਿਤ ਕਮਲ ਜੋਤੀ ਪਬਲਿਕ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਧੂੰਮਧਾਮ ਨਾਲ ਪਿ੍ਰੰਸੀਪਲ ਕੁਲਦੀਪ ਕੌਰ ਤੇ ਐੱਮਡੀ ਅਵਤਾਰ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਤੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਨਾਲ ਸਭ ਨੂੰ ਜਾਣੂ ਕਰਵਾਇਆ। ਪ੍ਰਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਤੋਂ ਕੀਤੀ ਗਈ। ਇਸ ਮੌਕੇ ਜੂਨੀਅਰ ਵਿੰਗ ਦੇ ਛੋਟੇ ਬੱਚਿਆਂ ਵੱਲੋਂ ਸਿੱਖੀ ਰੂਪ ਅਨੁਸਾਰ ਪਹਿਰਾਵਾ ਪਾ ਕੇ ਜੈਕਾਰਿਆਂ ਨਾਲ ਸਭ ਦਾ ਮਨ ਮੋਹ ਲਿਆ। ਇਸ ਉਪਰੰਤ ਸਕੂਲ ਵੱਲੋਂ ਵਿਦਿਆਰਥੀਆਂ ਦੇ ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਨਾਮ ਜਿੱਤਣ ਵਾਲੇ ਬੱਚਿਆਂ 'ਚ ਗਰੁੱਪ 1 ਸਾਹਿਬਨੂਰ ਸਿੰਘ ਪਹਿਲਾ, ਸ਼ਿਵਾਨੀ-ਜੈਮਨਦੀਪ ਸਿੰਘ ਦੂਸਰਾ, ਖੁਸ਼ਪ੍ਰਰੀਤ ਕੌਰ ਤੀਸਰਾ ਸਥਾਨ ਹਾਸਲ ਕੀਤਾ। ਗਰੁੱਪ-2 ਪ੍ਰਭਜੋਤ ਸਿੰਘ ਪਹਿਲਾ, ਏਕਮਦੀਪ ਸਿੰਘ ਦੂਸਰਾ, ਸਮਰੀਤ ਕੌਰ ਤੀਸਰਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਕੁਇਜ਼ ਵਿਚ ਜੇਤੂ ਬੱਚਿਆਂ ਦੇ ਗਰੁੱਪ-1 ਗੁਰਪ੍ਰਰੀਤ ਸਿੰਘ, ਮਨਪ੍ਰਰੀਤ ਕੌਰ ਤੇ ਗਰੁੱਪ-2 ਇਸ਼ਮਨਪ੍ਰਰੀਤ ਕੌਰ, ਖੁਸ਼ਪ੍ਰਰੀਤ ਕੌਰ ਰਹੇ। ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਇਨਾਮ, ਸਰਟੀਫਿਕੇਟ ਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿ੍ਰੰਸੀਪਲ ਕੁਲਦੀਪ ਕੌਰ ਵੱਲੋਂ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰਰੇਰਿਤ ਕੀਤਾ। ਇਸ ਉਪਰੰਤ ਐੱਮਡੀ ਅਵਤਾਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਜੀਵਣੀ ਉਪਰ ਚਾਨਣਾ ਪਾਇਆ। ਇਸ ਮੌਕੇ ਵਿਸ਼ੇਸ਼ ਰੂਪ 'ਚ ਸ਼ਾਮਲ ਸੰਸਥਾ ਭਾਈ ਮੰਝ ਗੁਰਮਤਿ ਅਕੈਡਮੀ ਦੇ ਮੈਂਬਰਾਂ ਵੱਲੋਂ ਸ਼ਿਰਕਤ ਕੀਤੀ ਗਈ। ਸੰਸਥਾ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਵੱਲੋਂ ਬੱਚਿਆਂ ਦੇ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ ਗਰੀਬ ਤੇ ਲੋੜਵੰਦ ਤੇ ਸਿੱਖੀ ਸਰੂਪ ਨਾਲ ਜੁੜੇ ਹੋਏ ਬੱਚਿਆਂ ਨੂੰ ਸਟੇਸ਼ਨਰੀ, ਬੂਟ ਆਦਿ ਵੰਡਿਆ। ਇਸ ਮੌਕੇ ਐੱਮਡੀ ਅਵਤਾਰ ਸਿੰਘ, ਵਾਈਸ ਪਿ੍ਰੰਸੀਪਲ ਹਰਵੀਨ ਕੌਰ, ਹਰਮਨ ਸਿੰਘ, ਸਤਿੰਦਰ ਸਿੰਘ, ਗੁਰਪਾਲ ਸਿੰਘ ਰਾਏ, ਜਸਪ੍ਰਰੀਤ ਸਿੰਘ, ਬਲਵਿੰਧਰ ਜੋੜਾ ਆਦਿ ਵਿਸ਼ੇਸ਼ ਰੂਪ 'ਚ ਸ਼ਾਮਲ ਹੋਏ।