ਸਟਾਫ ਰਿਪੋਰਟਰ, ਅੰਮਿ੍ਤਸਰ : ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਪੰਜਾਬ, ਚੰਡੀਗੜ੍ਹ ਦੇ ਖੇਤਰੀ ਕੇਂਦਰ ਜਲੰਧਰ ਵਲੋਂ ਡਾ. ਐੱਸਪੀ ਜੋਸ਼ੀ ਰੀਜਨਲ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਤੇ ਜ਼ਿਲ੍ਹਾ ਗਾਈਡੈਂਸ ਕੌਸਲਰ ਕਮ ਜਿਲ੍ਹਾ ਇੰਚਾਰਜ ਡੈਪੋ ਸੈੱਲ ਪਰਮਿੰਦਰ ਸਿੰਘ ਸੈਣੀ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਨਸ਼ੇ ਦੀ ਰੋਕਥਾਮ ਲਈ ਸਿੱਖਿਅਤ ਕਰਨ ਲਈ ਕਰਵਾਏ ਜਾ ਰਹੇ ਦੋ ਰੋਜ਼ਾ ਕਪੈਸਿਟੀ ਬਿਲਡਿੰਗ ਟ੍ਰੇਨਿੰਗ ਪ੍ਰਰੋਗਰਾਮ ਦੀ ਸ਼ੁਰੂਆਤ ਸੋਮਵਾਰ ਜ਼ਿਲ੍ਹਾ ਪ੍ਰਰੀਸ਼ਦ ਹਾਲ ਅੰਮਿ੍ਤਸਰ ਵਿਖੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਅਨਮਜੋਤ ਕੌਰ ਤੇ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਹਾਜ਼ਰ ਹੋਏ।

ਸਹਾਇਕ ਕਮਿਸ਼ਨਰ ਜਨਰਲ ਅਨਮਜੋਤ ਕੌਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਜੇਕਰ ਅਸੀਂ ਹੁਣ ਵੀ ਨਸ਼ਿਆਂ ਤੋਂ ਸੁਚੇਤ ਨਾ ਹੋਏ ਤਾਂ ਦੇਸ਼ ਨੂੰ ਬਾਹਰੀ ਹਮਲਿਆਂ ਤੋਂ ਭਾਵੇਂ ਬਚਾਇਆ ਜਾ ਸਕੇ ਪਰ ਅੰਦਰੂਨੀ ਤੌਰ ਦੇ ਤੇ ਭਟਕੇ ਨੌਜਵਾਨਾਂ ਨੂੰ ਤਬਾਹੀ ਦੇ ਕਗਾਰ 'ਤੇ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਪੰਜਾਬ ਸਰਕਾਰ ਵੱਲੋਂ ਵੀ ਨਸ਼ੇ ਤੋਂ ਪੀੜਤ ਨੌਜਵਾਨਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਓਟ ਸੈਂਟਰ ਵੀ ਖੋਲ੍ਹੇ ਗਏ ਹਨ। ਇਸ ਮੌਕੇ ਰੀਜਨਲ ਡਾਇਰੈਕਟਰ ਡਾ ਐੱਸਪੀ ਜੋਸ਼ੀ ਨੇ ਕਿਹਾ ਯੂਐੱਨ ਦੀ ਇਕ ਰਿਪੋਰਟ ਮੁਤਾਬਕ ਭਾਰਤ 10 ਲੱਖ ਲੋਕ ਹੈਰੋਇਨ ਦੇ ਆਦੀ ਦਰਜ ਕੀਤੇ ਗਏ ਹਨ। ਜਦਕਿ ਗੈਰ ਰਸਮੀ ਤੌਰ ਤੇ ਇਨ੍ਹਾਂ ਦੀ ਗਿਣਤੀ ਇਸ ਤੋਂ ਵੱਧ ਹੈ।

ਜ਼ਿਲ੍ਹਾ ਸਿੱਖਿਆ ਅਫਸਰ ਅੰਮਿ੍ਤਸਰ ਸਲਵਿੰਦਰ ਸਿੰਘ ਸਮਰਾ ਨੇ ਅਧਿਆਪਕਾਂ ਨੂੰ ਸਕਾਰਾਤਮਕ ਸੋਚ ਰੱਖਣ ਲਈ ਪ੍ਰਰੇਰਿਆ। ਜ਼ਿਲ੍ਹਾ ਗੁਰਦਾਸਪੁਰ ਦੇ ਗਾਈਡੈਂਸ ਕੌਂਸਲਰ ਤੇ ਜ਼ਿਲ੍ਹਾ ਨੋਡਲ ਅਫਸਰ ਬੱਡੀ ਪ੍ਰਰੋਗਰਾਮ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਅਧਿਆਪਕ ਇਕ ਚੰਗੇ ਨਾਗਰਿਕ ਦੇ ਤੌਰ 'ਤੇ ਸਮਾਜ 'ਚ ਸੁਧਾਰ ਲਿਆਉਣ ਲਈ ਪ੍ਰਰੇਰਿਤ ਕਰਨ। ਗੁਰਦਾਸਪੁਰ ਦੇ ਮਾਸਟਰ ਟ੍ਰੇਨਰ ਮੁਕੇਸ਼ ਕੁਮਾਰ ਨੇ ਕਿਹਾ ਅੱਜ ਦੇਸ਼ ਦਾ ਭਵਿੱਖ ਨਸ਼ੇ ਦੀ ਪੂਰਤੀ ਦੇ ਲਈ ਹੈਰਾਨੀਜਨਕ ਨਸ਼ੀਲੀਆਂ ਵਸਤੂਆਂ ਤੇ ਜੀਵਾਂ ਜਿਨ੍ਹਾਂ 'ਚ ਕਿਰਲੀ ਦੀਆਂ ਪੂਛਾਂ, ਆਇਓਡੈਕਸ, ਫਲੂਡ ਤੇ ਫਰਾਗ ਸਵੈਟਿੰਗ ਆਦਿ ਸ਼ਾਮਲ ਹਨ, ਦਾ ਵਰਤੋਂ ਵੀ ਨਸ਼ੇ ਦੀ ਪੂਰਤੀ ਲਈ ਵਰਤੋਂ ਕਰਦਾ ਹੈ, ਜੋਕਿ ਬਹੁਤ ਖਤਰਨਾਕ ਹੈ। ਏਡਜ, ਹੈਪਾਟਾਈਟਸ ਬੀ ਅਤੇ ਸੀ, ਟੀ ਬੀ ਵਰਗੀ ਬਿਮਾਰੀਆਂ ਨਸ਼ੇ ਦੇ ਕਾਰਨ ਪੈਦਾ ਹੁੰਦੀਆਂ ਹਨ।

ਇਸ ਖਤਰੇ ਨੂੰ ਦਬਾਉਣ ਲਈ 1985 ਦੇ ਨਾਰਕੋਟਿਕ ਡਰੱਗ ਤੇ ਸਾਇਕੋਟ੍ਰੋਪਿਕ ਸਬਸਟਾਂਸ ਐਕਟ ਦੇ ਲਈ ਸਖਤ ਕਾਨੂੰਨ ਬਣਾਏ ਗਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਟੇਟ ਐਵਾਰਡੀ ਜੋਧ ਸਿੰਘ, ਜਸਬੀਰ ਸਿੰਘ ਜਿਲਾ ਗਾਈਡੈਂਸ ਕੌਂਸਲਰ, ਜ਼ਿਲ੍ਹਾ ਮਾਸਟਰ ਟ੍ਰੇਨਰ ਮੁਕੇਸ਼ ਕੁਮਾਰ, ਐਡਵੋਕੇਟ ਰਾਜੀਵ ਮਦਾਨ, ਅਜੈ ਕੁਮਾਰ ਆਦਿ ਮੌਜੂਦ ਸਨ।