ਪੱਤਰ ਪ੍ਰਰੇਰਕ, ਅੰਮਿ੍ਤਸਰ : ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸਾਂਝੇ ਤੌਰ 'ਤੇ ਤਾਰਾਂ ਵਾਲਾ ਪੁਲ ਤੋਂ ਤਰਨਤਾਰਨ ਰੋਡ ਤੱਕ ਸਫ਼ਾਈ, ਬਿਜਲੀ ਦੀ ਲਾਈਟਾਂ ਲਾਉਣ ਤੇ ਹੋਰ ਸੁੰਦਰਤਾ ਲਈ ਰੱਖ ਰਖਾਅ ਦਾ ਉਦਘਾਟਨ ਕੀਤਾ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਜੀਟੀ ਰੋਡ ਤਾਰਾਂ ਵਾਲਾ ਪੁਲ ਤੋਂ ਚਾਟੀਵਿੰਡ ਤੱਕ ਜਾਂਦੀ ਸੜਕ ਤੇ ਨਹਿਰ ਦੇ ਕਿਨਾਰੇ ਬਹੁਤ ਹੀ ਜਿਆਦਾ ਗੰਦਗੀ ਤੇ ਘਾਹ ਫੂਸ ਦੀ ਭਰਮਾਰ ਸੀ। ਇਸ ਲਈ ਇਸ ਇਲਾਕੇ ਤੋਂ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿਚ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਵੀ ਆਪਣਾ ਵੱਡਾ ਸਹਿਯੋਗ ਪਾ ਰਹੇ ਹਨ, ਜਿਸ ਦਾ ਮੇਅਰ ਰਿੰਟੂ ਨੇ ਧੰਨਵਾਦ ਕੀਤਾ।

ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇੇ ਕਿਹਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਲੱਖਾਂ ਸੰਗਤ ਨੇ ਦਰਬਾਰ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਹੈ। ਇਸ ਲਈ ਸਾਰੇ ਸ਼ਹਿਰ ਨੂੰ ਸਫ਼ਾਈ ਤੇ ਰੱਖ ਰਖਾਅ ਤੇਜੀ ਨਾਲ ਪਹਿਲ ਦੇ ਆਧਾਰ ਨਾਲ ਹੋਣਾ ਚਾਹੀਦਾ ਹੈ।

ਇਸ ਮੌਕੇ ਬਿਜਲੀ ਵਿਭਾਗ ਦੇ ਜੇਈ ਕੁਲਦੀਪ ਸਿੰਘ ਪੰਡੋਰੀ ਨੇ ਕਿਹਾ ਸਮਾਰਟ ਸਿਟੀ ਪ੍ਰਰੋਜੈਕਟ ਰਾਹੀ ਤਾਰਾਂ ਵਾਲਾ ਪੁਲ ਤੋਂ ਲੈ ਕੇ ਤਰਨਤਾਰਨ ਰੋਡ ਤੱਕ 174 ਐੱਲਈਡੀ ਲਾਈਟਾਂ ਲਾਈਆਂ ਜਾ ਰਹੀਆਂ ਹਨ।

ਬਾਕਸ

ਲਾਈਟਾਂ ਲਾਉਣ ਦੇ ਕੰਮ ਨੂੰ ਸੁਰੂ ਕਰਵਾਉਣ ਲਈ ਹੋਈ ਬਹਿਸ

ਵਾਰਡ-33 ਦੀ ਕੌਂਸਲਰ ਸੁਰਜੀਤ ਕੌਰ ਦੇ ਪਤੀ ਬਲਦੇਵ ਸਿੰਘ ਸੰਧੂ ਤੇ ਬਿਜਲੀ ਵਿਭਾਗ ਦੇ ਜੇਈ ਕੁਲਦੀਪ ਸਿੰਘ ਪੰਡੋਰੀ ਨਾਲ ਐੱਲਈਡੀ ਲਾਈਟਾਂ ਲਗਾਉਣ ਨੂੰ ਲੈ ਕੇ ਬਹਿਸ ਹੋ ਗਈ। ਜੇਈ ਪੰਡੋਰੀ ਲਾਈਟਾਂ ਲਾਉਣ ਦਾ ਕੰਮ ਸੁਲਤਾਨਵਿੰਡ ਪਿੰਡ ਤੋਂ ਸ਼ੁਰੂ ਕਰਨਾ ਚਾਹੁੰਦੇ ਸਨ, ਜਦਕਿ ਸੰਧੂ ਇਹ ਕੰਮ ਉਨ੍ਹਾਂ ਦੀ ਵਾਰਡ ਅਧੀਨ ਆਉਂਦੇ ਇਲਾਕਾ ਤਾਰਾਂ ਵਾਲ ਪੁਲ ਤੋਂ ਹੀ ਸ਼ੁਰੂ ਕਰਵਾਉਣਾ ਚਾਹੁੰਦੇ ਸਨ, ਜਿੱਥੋਂ ਬਾਬਾ ਭੂਰੀ ਵਾਲਿਆਂ ਤੇ ਮੇਅਰ ਰਿੰਟੂ ਨੇ ਉਦਘਾਟਨ ਕੀਤਾ ਸੀ। ਇਸ ਬਹਿਸ ਨੂੰ ਬਾਬਾ ਭੂਰੀ ਵਾਲਿਆਂ ਨੇ ਖਤਮ ਕਰਵਾਇਆ। ਬਲਦੇਵ ਸਿੰਘ ਸੰਧੂ ਨੇ ਮੇਅਰ ਰਿੰਟੂ ਤੇ ਸੰਤ ਬਾਬਾ ਕਸ਼ਮੀਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਜਸਬੀਰ ਸਿੰਘ ਨਿਜਾਮਪੁਰਾ, ਕੌਂਸਲਰ ਸਤਨਾਮ ਸਿੰਘ ਸੱਤਾ, ਜਸਵਿੰਦਰ ਸਿੰਘ ਸ਼ੇਰਗਿੱਲ, ਕੌਂਸਲਰ ਮਾੜੀ ਮੇਘਾ, ਕੌਂਸਲਰ ਜਤਿੰਦਰਪਾਲ ਸਿੰਘ ਘੋਗਾ, ਪ੍ਰਧਾਨ ਮੁਖਤਾਰ ਸਿੰਘ ਚੂੜੇ ਵਾਲੇ, ਸਾਬਕਾ ਡੀਐੱਸਪੀ ਦਿਲਬਾਗ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ, ਡਾ. ਸੁਪਿੰਦਰ ਸਿੰਘ ਿਢੱਲੋ ਸਮੇਤ ਇਲਾਕਾ ਵਾਸੀ ਮੌਜੂਦ ਸਨ।