ਗੋਰਵ ਜੋਸ਼ੀ, ਰਈਆ : ਪਿਛਲੇ ਸਮੇਂ ਵੱਖ-ਵੱਖ ਖੇਤਰਾਂ ਵਿਚ ਸ਼ਹੀਦੀ ਪਾਉਣ ਵਾਲੇ ਪੰਜਾਬ ਨਾਲ ਸਬੰਧਤ ਪੁਲਿਸ ਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਦੀ ਯਾਦ 'ਚ ਮਨਾਏ ਰਾਜ ਪਧਰੀ ਸੋਗ ਦਿਵਸ ਮੌਕੇ ਪਿੰਡ ਵਡਾਲਾ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਚ ਮੁੱਖ ਅਧਿਆਪਕ ਰਣਜੀਤ ਸਿੰਘ ਦੀ ਅਗਵਾਈ ਹੇਠ ਇਸੇ ਪਿੰਡ ਦੇ ਜੰਮਪਲ ਅੱਤਵਾਦ ਦੌਰਾਨ ਸ਼ਹੀਦੀ ਪਾਉਣ ਵਾਲੇ ਪੰਜਾਬ ਪੁਲਿਸ ਦੇ ਦਰਬਾਰਾ ਸਿੰਘ ਤੇ ਜੰਮੂ ਕਸ਼ਮੀਰ ਦੇ ਬਾਰਡਰ ਤੇ ਸ਼ਹੀਦ ਹੋਏ ਬੀਐੱਸਐੱਫ ਦੇ ਸਰਜੀਤ ਸਿੰਘ ਦੀ ਯਾਦ 'ਚ ਸਮਾਗਮ ਕਰਾਇਆ ਗਿਆ ਜਿਸ 'ਚ ਡੀਐੱਸਪੀ ਦਲਜਿੰਦਰ ਸਿੰਘ ਪੀਏਪੀ ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਜਿਕਰਯੋਗ ਹੈ ਕਿ ਇਨ੍ਹਾਂ ਸ਼ਹੀਦਾਂ ਨੇ ਇਸੇ ਸਕੂਲ ਤੋਂ ਸਿਖਿਆ ਪ੍ਰਰਾਪਤ ਕੀਤੀ ਸੀ। ਇਨ੍ਹਾਂ ਤੋਂ ਇਲਾਵਾ ਇੰਸਪੈਕਟਰ ਲਖਵਿੰਦਰ ਸਿੰਘ, ਪਰਮਜੀਤ ਸਿੰਘ ਵਿਰਦੀ ਐੱਸਐੱਚਓ ਖਲਚੀਆਂ, ਏਐੱਸਆਈ ਸਰਬਜੀਤ ਸਿੰਘ ਟਕਾਪੁਰ, ਸਰਪੰਚ ਹਰਮੀਤ ਸਿੰਘ, ਸਕੂਲ ਦਾ ਸਟਾਫ ਅਤੇ ਸਕੂਲ ਦੇ ਬੱਚਿਆਂ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਸਾਨੂੰ ਅਜਾਦੀ ਪ੍ਰਰਾਪਤ ਹੋਈ ਹੈ। ਇਸ ਮੌਕੇ ਸ਼ਹੀਦਾਂ ਦੀ ਯਾਦ 'ਚ ਬੂਟੇ ਲਾਏ ਗਏ।