ਅਸੀਸ ਭੰਡਾਰੀ, ਚਵਿੰਡਾ ਦੇਵੀ : ਯੂਨੀਵਰਸਲ ਸੀਤੋਂਰੀਓ ਕਰਾਟੇ ਫੈਡਰੇਸਨ ਆਫ ਇੰਡੀਆ ਵੱਲੋਂ ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ ਡੀਕੇਥਲੋਨ ਵੱਲੋਂ ਖੇਡ ਉਤਸਵ ਕਰਵਾਇਆ ਗਿਆ। ਇਸ ਵਿਚ ਵੱਖ-ਵੱਖ ਸਕੂਲਾਂ ਦੇ ਲਗਭਗ 150 ਵਿਦਿਆਰਥੀਆਂ ਨੇ ਹਿੱਸਾ ਲਿਆ।

ਫੈਡਰੇਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਚੈਂਪੀਅਨਸ਼ਿਪ 'ਚੋਂ ਸਟਰਗਲਿੰਗ ਟੀਨਜ਼ ਪਬਲਿਕ ਸਕੂਲ ਵਰਿਆਮਨੰਗਲ ਦੇ ਸਕੂਲ ਨੇ ਅੰਮਿ੍ਤਸਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਸਕੂਲ ਦੇ 35 ਵਿਦਿਆਰਥੀਆਂ ਨੇ ਪਹਿਲਾ ਸਥਾਨ ਤੇ 10 ਵਿਦਿਆਰਥੀਆਂ ਨੇ ਦੂਸਰਾ ਸਥਾਨ ਹਾਸਲ ਕਰਕੇ ਕੁੱਲ 45 ਮੈਡਲ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਐੱਮਡੀ ਕੈਪਟਨ ਬਲਵੰਤ ਸਿੰਘ ਤੇ ਸਮੂਹ ਸਟਾਫ ਮੈਂਬਰਾਂ ਨੇ ਕਰਾਟੇ ਕੋਚ ਰਵਿੰਦਰ ਸਿੰਘ ਦਾ ਧੰਨਵਾਦ ਕੀਤਾ।