ਜੇਐੱਨਐੱਨ, ਅੰਮਿ੍ਤਸਰ : ਮਾਂ ਦੁਰਗਾ ਵੈੱਲਫੇਅਰ ਸੁਸਾਇਟੀ ਤੇ ਜੈ ਹੋ ਕਲੱਬ ਨੇ ਪ੍ਰਧਾਨ ਵਿੱਕੀ ਦੱਤਾ ਦੀ ਅਗਵਾਈ ਹੇਠ ਲੋਕਾਂ ਨੂੰ ਮੱਛਰਾਂ ਤੋਂ ਨਿਜਾਤ ਦਿਵਾਉਣ ਦਾ ਜਿੰਮਾ ਸੰਭਾਲ ਲਿਆ ਹੈ। ਡੇਂਗੂ ਦੇ ਵੱਧ ਰਹੇ ਕਹਿਰ ਨੂੰ ਵੇਖਦੇ ਹੋਏ ਸ਼ਕਤੀ ਨਗਰ, ਕਿਲ੍ਹਾ ਭੰਗੀਆਂ, ਬਾਜ਼ਾਰ ਭਡਭੰਜਿਆ, ਟੁੰਡਾ ਤਾਲਾਬ ਆਦਿ 'ਚ ਫਾਗਿੰਗ ਕਰਵਾਈ ਗਈ।

ਦੱਤਾ ਨੇ ਦੱਸਿਆ ਆਪਣੇ ਸਮਾਜਿਕ ਫਰਜ ਦੀ ਪਾਲਣਾ ਕਰਦੇ ਹੋਏ ਸੁਸਾਇਟੀ ਤੇ ਕਲੱਬ ਮੈਂਬਰ ਪਿਛਲੇ ਪੰਜ ਸਾਲਾਂ ਤੋਂ ਖੇਤਰ 'ਚ ਮੁਫ਼ਤ ਫਾਗਿੰਗ ਮੁਹਿੰਮ ਚਲਾ ਰਹੇ ਹਨ। ਇਸ ਤਹਿਤ ਅੰਦਰੂਨੀ ਸ਼ਹਿਰ ਦਾ ਕਾਫ਼ੀ ਹਿੱਸਾ ਕਵਰ ਕੀਤਾ ਜਾਂਦਾ ਹੈ। ਲੋਕ ਮੱਛਰਾਂ ਤੇ ਡੇਂਗੂ ਤੋਂ ਮਹਿਫੂਜ ਰਹਿਣ, ਇਹੀ ਇਸ ਦਾ ਇਕਮਾਤਰ ਉਦੇਸ਼ ਹੈ। ਇਸ ਮੌਕੇ ਬੰਟੀ, ਸੋਨੂੰ ਦੱਤਾ, ਕਮਲ ਸ਼ਰਮਾ, ਲਵਲੀ ਬਿੱਲਾ, ਸੰਨੀ ਸ਼ਰਮਾ ਆਦਿ ਹਾਜ਼ਰ ਸਨ।