ਜੇਐੱਨਐੱਨ, ਅੰਮਿ੍ਤਸਰ : ਮਾਣਯੋਗ ਜੱਜ ਸਾਹਿਬ ਦੇ ਹੁਕਮ 'ਤੇ ਧੋਖਾਦੇਹੀ ਅਤੇ ਗ਼ਬਨ ਦੇ ਮਾਮਲਿਆਂ 'ਚ 2 ਭਗੌੜਿਆਂ ਖ਼ਿਲਾਫ਼ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਸ਼ਨੀਵਾਰ ਨੂੰ ਮਾਮਲੇ ਦਰਜ ਕੀਤੇ ਹਨ। ਥਾਣਾ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀ ਡਵੀਜ਼ਨ ਥਾਣੇ ਦੀ ਪੁਲਿਸ ਨੇ 2015 ਵਿਚ 10 ਫੱੁਟੀ ਰੋਡ ਸਥਿਤ ਆਜ਼ਾਦ ਨਗਰ ਵਾਸੀ ਲਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਮਾਮਲੇ ਦੇ ਟ੍ਰਾਇਲ ਦੌਰਾਨ ਮੁਲਜ਼ਮ ਅਦਾਲਤ ਤੋਂ ਗੈਰ-ਹਾਜ਼ਰ ਹੋਣ ਲੱਗਾ। ਇਸ ਤੋਂ ਬਾਅਦ ਜੱਜ ਦਵਿੰਦਰ ਸਿੰਘ ਗਿੱਲ ਦੀ ਅਦਾਲਤ ਨੇ ਲਖਵਿੰਦਰ ਸਿੰਘ ਨੂੰ ਭਗੌੜਾ ਕਰਾਰ ਕਰ ਦਿੱਤਾ।

ਹੋਰ ਮਾਮਲੇ ਵਿਚ ਬੀ ਡਵੀਜ਼ਨ ਥਾਣੇ ਦੀ ਪੁਲਿਸ ਨੇ 2019 ਵਿਚ ਸੁਲਤਾਵਿੰਡ ਰੋਡ ਦੇ ਜਸਪਾਲ ਨਗਰ ਵਾਸੀ ਮਨਮੋਹਨ ਸਿੰਘ ਖ਼ਿਲਾਫ਼ ਗ਼ਬਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ ਪਰ ਮਨਮੋਹਨ ਸਿੰਘ ਕੋਰਟ ਵਿਚ ਪੇਸ਼ੀ ਦੌਰਾਨ ਗੈਰ-ਹਾਜ਼ਰ ਹੋ ਗਿਆ, ਜਿਸ ਤੋਂ ਬਾਅਦ ਮਾਣਯੋਗ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਮਨਮੋਹਨ ਸਿੰਘ ਨੂੰ ਭਗੌੜਾ ਕਰਾਰ ਕਰ ਦਿੱਤਾ।