ਜੇਐੱਨਐੱਨ, ਅੰਮਿ੍ਤਸਰ : ਕੱਟੜਾ ਦੂਲੋ ਵਾਸੀ ਗੌਰਵ ਅਨੇਜਾ ਦਾ ਦੋਸ਼ ਹੈ ਕਿ ਇਲਾਕੇ ਦੇ ਕੁੱਝ ਲੋਕਾਂ ਨੇ ਲੋਹੜੀ ਵਾਲੀ ਰਾਤ ਨੂੰ ਗੋਲੀਆਂ ਚਲਾ ਕੇ ਗੁੰਡਾਗਰਦੀ ਕੀਤੀ ਪਰ ਇਸ ਮਾਮਲੇ 'ਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਲਟਾ ਉਸ 'ਤੇ ਹੀ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਗੌਰਵ ਨੇ ਦੱਸਿਆ ਕਿ ਉਸ ਦੇ ਘਰ ਲੋਹੜੀ ਵਾਲੀ ਰਾਤ ਪ੍ਰਰੋਗਰਾਮ ਸੀ। ਪ੍ਰਰੋਗਰਾਮ ਤੋਂ ਬਾਅਦ ਉਹ ਆਪਣੀ ਭੈਣ ਨੂੰ ਘਰ ਛੱਡਣ ਕਿਲਾ ਭੰਗੀਆ ਚਲਾ ਗਿਆ।

ਉੱਥੇ ਇਕ ਨੌਜਵਾਨ ਨੇ ਰੰਜਿਸ਼ਨ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਘੇਰ ਲਿਆ ਅਤੇ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀ ਵੀ ਚਲਾਈ ਪਰ ਕਿਸੇ ਤਰ੍ਹਾਂ ਉਸ ਨੇ ਆਪਣੀ ਜਾਨ ਬਚਾਈ। ਉਹ ਮੌਕੇ ਤੋਂ ਭੱਜਿਆ ਤਾਂ ਮੁਲਜ਼ਮਾਂ ਨੇ ਪਿੱਛੋਂ ਵੀ ਦੋ-ਤਿੰਨ ਫਾਇਰ ਕੀਤੇ। ਇਸ ਸਬੰਧੀ ਪੁਲਿਸ ਨੇ ਉਸ ਦੇ ਬਿਆਨ ਦਰਜ ਕਰ ਲਏ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਥਾਣਾ ਡੀ ਡਵੀਜ਼ਨ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਗੋਲੀ ਚੱਲਣ ਸਬੰਧੀ ਕੋਈ ਪੁਖਤਾ ਸਬੂਤ ਨਹੀਂ ਮਿਲ ਸਕੇ ਹਨ। ਿਫ਼ਲਹਾਲ ਉਹ ਜਾਂਚ ਕਰ ਰਹੇ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।