ਅੰਮਿ੍ਤਪਾਲ ਸਿੰਘ, ਅਮਿ੍ਤਸਰ : ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮਿ੍ਤਸਰ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਲਾਈਵ ਸਰਜੀਕਲ ਵਰਕਸ਼ਾਪ ਈਐੱਨਟੀ ਕੋਨਕਲੇਵ-2019 ਕਰਵਾਈ ਗਈ। ਜਿਸ ਵਿਚ ਡਾ. ਪੰਕਜ ਚਤੁਰਵੇਦੀ, ਡਿਪਟੀ ਡਾਈਰੈਕਟਰ, ਸੈਂਟਰ ਫਾਰ ਕੈਂਸਰ ਐਪੀਡਿਮੋਲੋਜੀ, ਟਾਟਾ ਮੈਮੋਰੀਅਲ ਮੁਬੰਈ ਅਤੇ ਜਨਰਲ ਸਕੱਤਰ, ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਹੈਡ ਐਂਡ ਨੇਕ ਓਨਕੋਲੋਜੀਕਲ ਸੁਸਾਇਟੀਜ਼ (ਆਈਐੱਫਐੱਨਐੱਸਐੱਨਐੱਸ) ਨੇ ਮੁੱਖ ਮਹਿਮਾਨ ਅਤੇ ਡਾ. ਰੂਪ ਸਿੰਘ, ਸਕੱਤਰ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮਿ੍ਤਸਰ ਅਤੇ ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਸ੍ਰੀ ਅੰਮਿ੍ਤਸਰ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਪੰਕਜ ਚਤੁਰਵੇਦੀ ਨੇ ਪੰਜਾਬ ਵਿਚ ਕੈਂਸਰ ਦੀ ਬਿਮਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਕੈਂਸਰ ਦੀ ਬਿਮਾਰੀ ਦੀ ਸ਼ੁਰੂਆਤ ਵਿਚ ਹੀ ਪਤਾ ਲਗਾ ਕੇ ਇਸ ਦੇ ਇਲਾਜ ਦੀ ਮਹੱਤਤਾ ਬਾਰੇ ਸਮਝਾਇਆ ਤੇ ਉੱਤਰ ਭਾਰਤ ਵਿਚੋ ਕੈਂਸਰ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਦੀ ਯੂਨੀਵਰਸਿਟੀ ਦੀ ਸੋਚ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕੈਂਸਰ ਨੂੰ ਜੜ੍ਹੋਂ ਖਤਮ ਕਰਨ ਦੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਨੇ ਪ੍ਰਰੋਜੈਕਟ 'ਸੋਚ' (ਸਕ੍ਰੀਨਿੰਗ ਆਫ਼ ਓਰਲ ਕੈਂਸਰ ਐਂਡ ਹਾਈਜੀਨ) ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਇਸ ਪ੍ਰਰੋਜੈਕਟ ਦੀ ਸੁਕਰਕੇ ਪੂਰੇ ਵਿਸ਼ਵ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਨ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ ਮੈਡੀਕਲ ਦੇ ਖੇਤਰ ਵਿਚ ਪੂਰੇ ਉੱਤਰ ਭਾਰਤ ਵਿਚ ਕ੍ਰਾਂਤੀ ਲੈ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਰੋਜੈਕਟ 'ਸੋਚ' ਅਧੀਨ ਅਗਲੇ ਪੰਜ ਸਾਲਾਂ ਦੌਰਾਨ ਨਿਯਮਤ ਕੈਂਪਾਂ ਰਾਹੀਂ ਪੰਜਾਬ ਦੇ ਸਾਰੇ ਪਿੰਡਾਂ ਤੇ ਘਰਾਂ ਵਿਚ ਜਾ ਕੇ ਮੂੰਹ ਦੇ ਕੈਂਸਰ ਦਾ ਮੁਆਇਨਾ ਤੇ ਇਲਾਜ ਕੀਤਾ ਜਾਵੇਗਾ ਤੇ ਨਾਲ ਹੀ ਆਮ ਜਨਤਾ ਨੂੰ ਕੈਂਸਰ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ। ਕੈਂਸਰ ਨੂੰ ਜੜ੍ਹੋਂ ਖਤਮ ਕਰਨ ਦੀ ਮੁਹਿੰਮ ਨੂੰ ਹੋਰ ਜ਼ਿਆਦਾ ਅਸਰਦਾਰ ਬਣਾਉਣ ਲਈ 'ਸੋਚ' ਨਾਮ ਦੀ ਇੱਕ ਐਪ ਵੀ ਮੁਕੰਮਲ ਕੀਤੀ ਜਾ ਚੁੱਕੀ ਹੈ, ਜੋ ਕਿ ਕੁੱਝ ਟੈਕਨੀਕਲ ਟੈਸਟ ਪਾਸ ਕਰਨ ਦੇ ਬਾਅਦ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਕੀਤੀ ਜਾਵੇਗੀ। ਬਹੁਤ ਹੀ ਆਸਾਨ ਤਰੀਕੇ ਨਾਲ ਸਮਝੀ ਜਾ ਸਕਣ ਵਾਲੀ ਇਸ ਐਪ ਰਾਹੀਂ ਮਰੀਜ਼ ਸਿੱਧੇ ਤੌਰ 'ਤੇ ਆਪਣੇ ਡਾਕਟਰ ਨਾਲ ਵਾਰਤਾਲਾਪ ਕਰ ਸਕਣਗੇ ਅਤੇ ਬਿਮਾਰੀ ਸਬੰਧੀ ਡਾਕਟਰ ਨਾਲ ਕੀਤੀਆਂ ਮੁਲਾਕਾਤਾਂ ਤੇ ਬਿਮਾਰੀ ਵਿਚ ਆਏ ਬਦਲਾਵਾਂ ਬਾਰੇ ਜਾਣਕਾਰੀ ਲੈ ਸਕਣਗੇ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਚਲਾਈ ਇਸ ਮੁਹੰਮ ਦੀ ਭਰਪੂਰ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਆਪਣਾ ਪੂਰਾ ਯੋਗਦਾਨ ਦੇਣ ਦਾ ਭਰੋਸਾ ਦਿੱਤਾ। ਡਾ. ਏਪੀ ਸਿੰਘ ਡੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ ਦੀ ਸ਼ੁਰੂਆਤ 6 ਦਸੰਬਰ 2019 ਨੂੰ ਪ੍ਰਰੀ-ਕਾਨਫਰੰਸ ਵਰਕਸ਼ਾਪ ਨਾਲ ਕੀਤੀ ਗਈ, ਜਿਸ ਵਿਚ ਆਸਟ੍ਰੇਲੀਆ ਤੋਂ ਕੋਕਲੀਅਰ ਇੰਪਲਾਂਟ ਸਰਜਰੀ ਦੇ ਮਾਹਰ ਡਾ. ਸੀਨ ਫਲਾਂਗਨ ਦੁਆਰਾ ਬੋਲੇਪਨ ਅਤੇ ਗੂੰਗੇਪਨ ਦੀ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਕੋਕਲੀਅਰ ਇੰਪਲਾਂਟ ਸਰਜਰੀ ਕੀਤੀ ਗਈ ਤੇ ਜੈਪੁਰ ਦੇ ਕੰਨਾਂ ਦੇ ਮਾਹਰ ਸਰਜਨ ਡਾ. ਸਤੀਸ਼ ਜੈਨ ਦੁਆਰਾ ਕੰਨਾਂ ਦੀ ਸਰਜਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮਾਗਮ ਦੀ ਇਕ ਹੋਰ ਖ਼ਾਸ ਹਸਤੀ ਡਾ. ਵੋਲਫਗਾਂਗ ਗਬੀਸ਼ ਸਨ, ਜੋ ਜਰਮਨੀ ਤੋਂ ਮਰੀਜ਼ਾਂ ਦੇ ਨੱਕ ਦੀ ਕਾਸਮੈਟਿਕ ਸਰਜਰੀ ਬਿਨਾਂ ਕਿਸੇ ਫੀਸ ਦੇ ਕਰਨ ਲਈ ਯੂਨੀਵਰਸਿਟੀ ਵਿਖੇ ਉਚੇਚੇ ਤੌਰ 'ਤੇ ਆਏ ਸਨ। ਉਨ੍ਹਾਂ ਕਿਹਾ ਕਿ ਕਈ ਮੈਡੀਕਲ ਦੇ ਖੇਤਰ ਵਿਚ ਕਈ ਤਰ੍ਹਾਂ ਦੇ ਖਿਤਾਬਾਂ ਨੂੰ ਹਾਸਲ ਕਰ ਚੁੱਕੇ ਡਾ. ਗਬੀਸ਼ ਆਧੁਨਿਕ ਸਾਈਨੋਪਲਾਸਟੀ ਦੇ ਮੋਢੀ ਹਨ ਤੇ ਇਸੇ ਖੇਤਰ ਵਿਚ 1000 ਤੋਂ ਵੀ ਜ਼ਿਆਦਾ ਨੌਜਵਾਨ ਡਾਕਟਰ ਨੂੰ ਸਿਖਲਾਈ ਦੇ ਚੁੱਕੇ ਹਨ। ਵਧੇਰੇੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਸਮਾਗਮ ਇੱਕ ਅੰਤਰਰਾਸ਼ਟੀ ਪੱਧਰ ਦੀ ਲਾਈਵ ਸਰਜੀਕਲ ਵਰਕਸ਼ਾਪ ਹੈ, ਜੋ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਾਹਰਾਂ ਦੁਆਰਾ ਸਿਰ ਤੇ ਗਰਦਨ ਦੀ ਮੁੱਢਲੀ ਸਰਜਰੀ ਤੇ ਵਿਚਲੇ ਕੰਨ ਦੀ ਐਡਵਾਂਸ ਸਰਜਰੀ, ਸਕੱਲਬੇਸ, ਰਾਈਨੋਪਲਾਸਟੀ ਤੇ ਲਾਈਵ ਸਰਜੀਕਲ ਪ੍ਰਦਰਸ਼ਨੀ ਦੀ ਨੁਮਾਇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਵਿਚ ਦੁਨੀਆ ਭਰ ਤੋਂ ਈਐੱਨਟੀ ਦੇ 300 ਤੋਂ ਵੱਧ ਮਾਹਰ ਡਾਕਟਰਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਹ ਵਿਦਿਅਕ ਸਮਾਗਮ ਭਾਰਤ ਭਰ ਵਿਚ ਕੈਂਸਰ ਦੇ ਮਰੀਜ਼ਾਂ ਲਈ ਨੱਕ ਦੀਆਂ ਕਾਸਮੈਟਿਕ ਤੇ ਈਐੱਨਟੀ ਦੀਆਂ ਐਡਵਾਂਸ ਸਰਜਰੀ ਦੀਆਂ ਅਤਿ-ਆਧੁਨਿਕ ਤਕਨੀਕਾਂ ਲਿਆਉਣ ਲਈ ਇੱਕ ਅਹਿਮ ਕਦਮ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਵੱਲੋਂ ਭਾਰਤ ਵਿਚ ਕੈਂਸਰ ਵਰਗੀ ਬਿਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਦੇ ਇਲਾਜ ਨੂੰ ਹੋਰ ਅਧੁਨਿਕ ਤੇ ਸਫਲ ਬਣਾਉਣ ਤੇ ਮਰੀਜ਼ਾਂ ਦੀ ਦੇਖਭਾਲ ਵਿਚ ਸੁਧਾਰ ਲਿਆਉਣ ਲਈ ਭਵਿੱਖ ਵਿਚ ਵੀ ਅਜਿਹੇ ਵਿਦਿਅਕ ਸਮਾਗਮ ਜਾਰੀ ਰਹਿਣਗੇ। ਡਾ. ਗਬੀਸ਼ ਨੇ ਉਦਘਾਟਨ ਸਮਾਰੋਹ ਦੌਰਾਨ ਯੂਨੀਵਰਸਿਟੀ ਦੀ ਮੈਨੇਜਮੈਂਟ ਨੂੰ ਅਜਿਹੇ ਵਿਦਿਅਕ ਸਮਾਰੋਹ ਕਰਨ 'ਤੇ ਵਧਾਈ ਦਿੰਦਿਆਂ ਆਪਣੀ ਕਿਤਾਬ 'ਮਾਸਟਰਿੰਗ ਐਡਵਾਂਸ ਰਾਈਨੋਪਲਾਸਟੀ' ਵੀ ਜਾਰੀ ਕੀਤੀ ਤੇ ਨੱਕ ਦੀ ਕਾਸਮੈਟਿਕ ਸਰਜਰੀ ਦੇ ਆਪਣੇ 43 ਸਾਲਾਂ ਦੇ ਤਜਰਬੇ ਤੇ ਗਿਆਨ ਨੂੰ ਹਾਜ਼ਰ ਮਾਹਰ ਡਾਕਟਰ ਸਾਹਿਬਾਨਾਂ, ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਕੇ ਉਨ੍ਹਾਂ ਦੇ ਗਿਆਨ ਵਿਚ ਹੋਰ ਵਾਧਾ ਕੀਤਾ। ਡਾ. ਸੀਨ ਫਲਾਂਗਨ ਨੇ ਸਮਾਗਮ ਦਾ ਹਿੱਸਾ ਬਨਣ 'ਤੇ ਖੁਸ਼ੀ ਜ਼ਾਹਰ ਕੀਤੀ। ਡਾ. ਐੱਸਪੀ ਦੁਬੇ, ਪ੍ਰਧਾਨ, ਆਲ ਇੰਡੀਆ ਐਸੋਸੀਏਸ਼ਨ ਆਫ ਓਟੋਲਰੈਂਗੋਲੋਜਿਸ਼ਟ, ਡਾ. ਏਜੀ ਪੁਲਾਸਕਰ, ਮੁੱਖ ਓਟੋਲੋਜਿਸਟ, ਲੀਲਾਵੰਤੀ ਮੁੰਬਈ ਨੇ ਸਮਾਗਮ ਵਿੱਚ ਆ ਕੇ ਸੰਸਥਾ ਦੀ ਸ਼ਾਨ ਨੂੰ ਵਧਾਇਆ। ਇਸ ਮੌਕੇ ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮਿ੍ਤਸਰ, ਡਾ. ਪੰਕਜ ਚਤੁਰਵੇਦੀ, ਡਿਪਟੀ ਡਾਈਰੈਕਟਰ, ਸੈਂਟਰ ਫਾਰ ਕੈਂਸਰ ਐਪੀਡਿਮੋਲੋਜੀ, ਟਾਟਾ ਮੈਮੋਰੀਅਲ ਮੁਬੰਈ, ਡਾ. ਰੂਪ ਸਿੰਘ ਸਕੱਤਰ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਸ੍ਰੀ ਅੰਮਿ੍ਤਸਰ, ਡਾ. ਐੱਸਪੀ ਦੁਬੇ ਪ੍ਰਧਾਨ ਆਲ ਇੰਡੀਆ ਐਸੋਸੀਏਸ਼ਨ ਆਫ ਓਟੋਲਰੈਂਗੋਲੋਜਿਸ਼ਟ, ਡਾ. ਏਜੀ ਪੁਲਾਸਕਰ, ਮੁੱਖ ਓਟੋਲੋਜਿਸਟ ਲੀਲਾਵੰਤੀ ਮੁੰਬਈ, ਡਾ. ਵੋਲਫਗਾਂਗ ਗਬੀਸ, ਸੀਨੀਅਰ ਡਾਇਰੈਕਟਰ, ਕਲੀਨਿਕ ਫਾਰ ਫੇਸ਼ੀਅਲ ਪਲਾਸਟਿਕ ਸਰਜਰੀ, ਮਰੀਅਨ ਹਸਪਤਾਲ ਸਟਾਟਗਾਰਟ ਤੇ ਚੇਅਰਮੈਨ, ਕੌਂਸਲ ਆਫ ਦਾ ਜਰਮਨ ਨੋਜ ਸਰਜਨਜ, ਡਾ. ਏਪੀ ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮਿ੍ਤਸਰ, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪਿ੍ਰੰਸੀਪਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰੀਸਰਚ, ਸ੍ਰੀ ਅੰਮਿ੍ਤਸਰ, ਦੁਨੀਆਂ ਭਰ ਤੋਂ ਆਏ ਡਾਕਟਰ ਤੇ ਫੈਕਿਲਟੀ ਮੈਂਬਰ ਤੇ ਹੋਰ ਮਹੱਤਵਪੂਰਣ ਸ਼ਖਸੀਅਤਾਂ ਹਾਜ਼ਰ ਸਨ।