ਜੇਐੱਨਐੱਨ, ਅੰਮ੍ਰਿਤਸਰ : ਇੱਥੋਂ ਦੇ ਪ੍ਰੀਤਨਗਰ ਇਲਾਕੇ 'ਚ ਮਾਂ-ਧੀ ਦੀਆਂ ਲਾਸ਼ਾਂ ਬਰਾਮਦ ਹੋਣ 'ਤੇ ਸਨਸਨੀ ਫੈਲ ਗਈ। ਮ੍ਰਿਤ ਔਰਤ ਫ਼ੌਜੀ ਦੀ ਪਤਨੀ ਸੀ। ਦੱਸਿਆ ਜਾ ਰਿਹਾ ਹੈ ਕਿ ਮਾਂ-ਧੀ ਦੀ ਹੱਤਿਆ ਉਨ੍ਹਾਂ ਦੀ ਮਕਾਨ-ਮਾਲਕਨ ਨੇ ਕੀਤੀ ਹੈ। ਹਾਲਾਂਕਿ ਪੁਲਿਸ ਫ਼ਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਹੱਤਿਆ ਦੇ ਅਸਲੀ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਚੱਲ ਸਕਿਆ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਹੱਤਿਆ ਨਾਜਾਇਜ਼ ਸਬੰਧਾਂ ਕਾਰਨ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੀ 6 ਸਾਲਾਂ ਦੀ ਧੀ ਨਾਲ ਪ੍ਰੀਤ ਨਗਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ। ਮਕਾਨ ਮਾਲਕਨ ਕਮਲੇਸ਼ ਨੇ ਉਸ ਦੀ ਤੇ ਉਸ ਦੀ ਧੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਲਾਸ਼ਾਂ ਘਰ ਤੋਂ ਕੁਝ ਹੀ ਦੂਰੀ 'ਤੇ ਇਕ ਖ਼ਾਲੀ ਪਲਾਟ 'ਚ ਸੁੱਟ ਦਿੱਤੀਆਂ। ਉੱਥੇ ਹੀ ਬੱਚੇ ਦੀ ਲਾਸ਼ ਟੋਇਆ ਪੁੱਟ ਕੇ ਉਸ ਵਿਚ ਦੱਬ ਦਿੱਤੀ। ਔਰਤ ਦੇ ਪਤੀ ਦੇਵਾਨੰਦ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਦੇਵਾਨੰਦ 6 ਮਹੀਨੇ ਪਹਿਲਾਂ ਹੀ ਇੱਥੇ ਕਿਰਾਏ 'ਤੇ ਰਹਿਣ ਆਇਆ ਸੀ।

Posted By: Seema Anand