v> ਪੱਤਰ ਪ੍ਰੇਰਕ, ਅੰਮ੍ਰਿਤਸਰ : ਰਣਜੀਤ ਐਵੀਨਿਊ ਡੀ ਬਲਾਕ ਦੇ ਮੈਂਬਰਾਂ ਨੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੀ ਪੰਜਾਬ ਪ੍ਰਤੀ ਨਿਭਾਈਆਂ ਸੇਵਾਵਾਂ ਸਦਕਾ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਮੂਹ ਮੈਂਬਰਾਂ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।

ਕੁੰਵਰ ਵਿਜੈ ਨੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਵਲੋਂ ਰਾਜਨੀਤੀ ਵਿਚ ਆਉਣ ਦਾ ਜੋ ਵੀ ਫੈਸਲਾ ਲਿਆ ਗਿਆ ਹੈ, ਉਹ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਲਿਆ ਗਿਆ ਹੈ। ਇਸ ਮੌਕੇ ਰਾਜ ਕੁਮਾਰ ਅਗਰਵਾਲ, ਕੈਪਟਨ ਕਰਮ ਸਿੰਘ, ਗੁਰਪਿੰਦਰ ਸਿੰਘ, ਬਾਵਾ, ਦੀਪਕ, ਸੱਗੂ, ਹਰਜੀਤ ਸਿੰਘ, ਯਸ਼ੂ ਅਬਰੋਲ, ਰਿਤੇਸ਼ ਕਪੂਰ, ਮਾਧਵਨ ਕਪੂਰ, ਵੇਦਾਂਤ ਕਪੂਰ, ਮਾਨਿਕ ਅਬਰੋਲ, ਅਸ਼ਵਨੀ ਕਪੂਰ, ਵਿਕਾਸ ਕਪੂਰ, ਅੰਕੁਸ਼ ਕਪੂਰ, ਵਿਸ਼ਾਲ ਦੇਵਰਾਜ ਅਤੇ ਅੰਕੁਰ ਗੁਪਤਾ ਮੌਜੂਦ ਸਨ।

Posted By: Jagjit Singh