ਸੁਰਿੰਦਰ ਸਿੰਘ ਸਿੱਧੂ, ਤਰਨਤਾਰਨ : ਸ੍ਰੀ ਗੁਰੂ ਅਰਜਨ ਦੇਵ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਤਰੀ ਪੱਧਰ ਦੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਸੀਪਲ ਗੁਰਵਿੰਦਰ ਕੌਰ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੀ ਝੂਮਰ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਪੇਸ਼ ਕਰਦਿਆਂ ਗੋਲਡ ਜਿੱਤ ਕੇ ਸਕੂਲ ਤੇ ਤਰਨਤਾਰਨ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਟੀਮ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ। ਸਕੂਲ ਪੁੱਜਣ 'ਤੇ ਪਿ੍ਰੰਸੀਪਲ ਗੁਰਵਿੰਦਰ ਕੌਰ ਰੰਧਾਵਾ ਸਮੇਤ ਸਟਾਫ ਨੇ ਸਵਾਗਤ ਕਰਦੇ ਹੋਏ ਜੇਤੂ ਟੀਮ ਅਤੇ ਉਨ੍ਹਾਂ ਦੇ ਕੋਚ ਸਹਿਬਾਨ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਰਬਜੀਤ ਸਿੰਘ ਿਢੱਲੋਂ ਵਾਈਸ ਪਿ੍ਰੰਸੀਪਲ, ਵਿਕਰਮਜੀਤ ਸਿੰਘ ਵਿੱਕੀ ਕੋਚ, ਸੁਖਜੀਤ ਸਿੰਘ ਟੀਮ ਇੰਚਾਰਜ, ਜਗਜੀਤ ਸਿੰਘ ਨੋਡਲ, ਕੁਲਵਿੰਦਰ ਸਿੰਘ ਡੀਪੀ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।