ਦਰਸ਼ਨ ਸਿੰਘ ਚੀਚਾ, ਘਰਿੰਡਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਤਾਨਪੁਰ ਲੋਧੀ ਤਕ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਤੋਂ ਖ਼ਾਲਸਾ ਮਾਰਚ ਸਜਾਇਆ ਜਾਵੇਗਾ। ਖ਼ਾਲਸਾ ਮਾਰਚ ਸਬੰਧੀ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਮਗਵਿੰਦਰ ਸਿੰਘ ਖਾਪੜਖੇੜੀ, ਬਾਬਾ ਨੋਨਿਹਾਲ ਸਿੰਘ ਚੀਚੇ ਵਾਲੇ, ਬਾਬਾ ਇੰਦਰਬੀਰ ਸਿੰਘ ਵਡਾਲਾ, ਮੈਨੇਜਰ ਬਲਦੇਵ ਸਿੰਘ ਖੈਰਾਬਾਦ, ਮੈਨੇਜਰ ਜਗੀਰ ਸਿੰਘ ਸੰਨ ਸਾਹਿਬ ਅਤੇ ਗੁਲਜਾਰ ਸਿੰਘ ਰਣੀਕੇ ਵੱਲੋਂ ਮੀਟਿੰਗ ਵਿਚ ਹਿੱਸਾ ਲਿਆ ਗਿਆ। ਖ਼ਾਲਸਾ ਮਾਰਚ ਸਬੰਧੀ ਰੂਪ ਰੇਖਾ ਉਲੀਕੀ ਗਈ। ਇਸ ਮੌਕੇ ਰਣੀਕੇ ਨੇ ਦੱਸਿਆ ਕਿ ਖ਼ਾਲਸਾ ਮਾਰਚ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਚਿੱਟੇ ਕੁੜਤੇ ਪਜਾਮੇ ਅਤੇ ਖੱਟੀਆਂ ਦਸਤਾਰਾਂ ਬੰਨ੍ਹ ਕੇ ਸ਼ਾਮਲ ਹੋਣਗੀਆਂ।

ਇਸ ਮੌਕੇ ਬਾਬਾ ਭਗਵਾਨ ਸਿੰਘ ਹੁਸ਼ਿਆਰ ਨਗਰ, ਬਾਬਾ ਹਰਭਜਨ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ, ਅਜਮੇਰ ਸਿੰਘ ਘਰਿੰਡੀ, ਸ਼ਿੰਗਾਰਾ ਭਕਨਾ, ਅਜੀਤ ਸਿੰਘ ਹੁਸ਼ਿਆਰ ਨਗਰ, ਸਨੀ ਹੁਸ਼ਿਆਰ ਨਗਰ, ਮੰਗਲ ਸਿੰਘ ਭਕਨਾ, ਹਰਦੇਵ ਸਿੰਘ ਲਾਲੀ ਅਟਾਰੀ, ਗੁਰਦੀਪ ਸਿੰਘ ਚੀਚਾ, ਦਰਸ਼ਨ ਸਿੰਘ ਲਹੋਰੀਮੱਲ, ਬਲਵਿੰਦਰ ਸਿੰਘ ਝਬਾਲ, ਸੁਖਵੰਤ ਸਿੰਘ, ਕਸ਼ਮੀਰ ਸਿੰਘ ਭਕਨਾ ਤੇ ਕੁਲਵਿੰਦਰ ਸਿੰਘ ਸਰਕਾਰੀਆ ਆਦਿ ਹਾਜ਼ਰ ਸਨ।

ਫੋਟੋ-69