ਰਮੇਸ਼ ਰਾਮਪੁਰਾ, ਅੰਮਿ੍ਤਸਰ : ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੇਨਿਊ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ 3 ਰੋਜ਼ਾ 'ਇੰਟਰ ਐਜੂਕੇਸ਼ਨ ਕਾਲਜ ਯੂਥ ਫ਼ੈਸਟੀਵਲ-2019' 'ਚ ਚੈਂਪੀਅਨ ਟਰਾਫ਼ੀ 'ਤੇ ਕਬਜ਼ਾ ਜਮਾਇਆ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਰਵਾਏ ਮੁਕਾਬਲੇ ਦੌਰਾਨ ਖਾਲਸਾ ਕਾਲਜ ਆਫ਼ ਐਜੂਕੇਸ਼ਨ, ਜੀਟੀ ਰੋਡ ਨੇ ਦੂਜਾ ਅਤੇ ਸਰਕਾਰੀ ਕਾਲਜ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਪਿ੍ਰੰਸੀਪਲ ਡਾ. ਸੁਰਿੰਦਰਪਾਲ ਕੌਰ ਿਢੱਲੋਂ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ 'ਚ ਸੂਬੇੇ ਦੇ ਕਰੀਬ 24 ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ 'ਚ ਕਾਲਜ ਨੇ ਲਗਾਤਾਰ 8ਵੀਂ ਵਾਰ ਸਮੁੱਚੀ ਚੈਂਪੀਅਨਸ਼ਿਪ ਟਰਾਫ਼ੀ ਹਾਸਲ ਕੀਤੀ ਹੈ। ਉਨ੍ਹਾਂ ਇਸ ਮੌਕੇ ਮੈਨੇਜਮੈਂਟ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਅਤੇ ਸਟਾਫ਼ ਵੱਲੋਂ ਕਰਵਾਈ ਗਈ ਮਿਹਨਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦੀ ਟੀਮ ਨੇ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਰਿਕਾਰਡਤੋੜ ਲਗਾਤਾਰ 8ਵੀਂ ਵਾਰ ਚੈਂਪੀਅਨਸ਼ਿਪ ਟਰਾਫ਼ੀ ਹਾਸਲ ਕੀਤੀ ਹੈ। ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਦੀ ਰਿਕਾਰਡਤੋੜ ਜਿੱਤ ਲਈ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ -ਅਜਿਹੇ ਪ੍ਰਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਨੂੰ ਵੱਖ-ਵੱਖ ਖੇਤਰਾਂ 'ਚ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ। ਇਸ ਮੌਕੇ ਜੀਐੱਨਡੀਯੂ ਦੇ ਡੀਨ ਡਾ. ਅਮਿਤ ਕੌਟਸ, ਫ਼ੈਸਟੀਵਲ ਦੇ ਕੋਆਰਡੀਨੇਟਰ ਡਾ. ਅਜੈਬੀਰਪਾਲ ਸਿੰਘ ਿਢੱਲੋਂ, ਡਾ. ਬਲਜੀਤ ਸਿੰਘ ਸੇਖੋਂ, ਡਾ. ਸੁਰਿੰਦਰ ਕੌਰ, ਡਾ. ਗੁਰਮਨਜੀਤ ਕੌਰ, ਡਾ. ਮਨਦੀਪ ਕੋਰ, ਡਾ. ਸਤਨਾਮ ਕੌਰ ਆਦਿ ਸਟਾਫ਼ ਹਾਜ਼ਰ ਸੀ।
ਯੂਥ ਫੈਸਟੀਵਲ ਟਰਾਫੀ 'ਤੇ ਖਾਲਸਾ ਕਾਲਜ 8ਵੀਂ ਵਾਰ ਕਾਬਜ਼
Publish Date:Thu, 07 Nov 2019 07:27 PM (IST)

