ਨਿਤਿਨ ਕਾਲੀਆ, ਛੇਹਰਟਾ : ਸਰਕਾਰ ਦੀ ਸਕੀਮ 'ਘਰ-ਘਰ ਰੁਜ਼ਗਾਰ' ਦੀ ਮੁਕੰਮਲ ਜਾਣਕਾਰੀ ਲੈਣ ਅਤੇ ਸਤੰਬਰ ਵਿਚ ਸ਼ੁਰੂ ਹੋ ਰਹੇ ਰੁਜ਼ਗਾਰ ਮੇਲਿਆਂ ਵਿਚ ਹਿੱਸਾ ਲੈਣ ਲਈ ਸਿਡਾਨਾ ਪਾਲੀਟੈਕਨਿਕ ਕਾਲਜ ਦੇ ਲਗਭਗ 100 ਵਿਦਿਆਰਥੀਆਂ ਨੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਚ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾਈ। ਇਨ੍ਹਾਂ ਵਿਦਿਆਰਥੀਆਂ ਨੇ ਰੁਜ਼ਗਾਰ ਮੇਲਿਆਂ ਦੀ ਮੁਕੰਮਲ ਜਾਣਕਾਰੀ ਪ੍ਰਰਾਪਤ ਕੀਤੀ। ਇਸ ਦਫ਼ਤਰ ਦੇ ਡਿਪਟੀ ਡਾਇਰੈਕਟਰ ਜਸਵੰਤ ਰਾਏ, ਪਲੇਸਮੈਂਟ ਅਫ਼ਸਰ ਹਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਭਾਰਤੀ ਸ਼ਰਮਾ, ਸਾਫਟ ਸਕਿੱਲ ਟਰੇਨਰ ਅਤੇ ਡਿਪਟੀ ਸੀਈਓ ਸਤਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ। ਸਿਡਾਨਾ ਇੰਸਟੀਚਿਊਟਸ ਦੇ ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਕੇਡੀ ਪਸਰੀਚਾ ਨੇ ਸਰਕਾਰ ਦੇ ਇਸ ਯਤਨ ਦੀ ਭਰਪੂਰ ਸ਼ਾਲਾਘਾ ਕੀਤੀ ਅਤੇ ਜ਼ਿਲਾ ਰੁਜ਼ਗਾਰ ਅਫ਼ਸਰ ਦਾ ਧੰਨਵਾਦ ਕੀਤਾ। ਇਸ ਮੌਕੇ ਸਿਡਾਨਾ ਪਾਲੀਟੈਕਨਿਕ ਕਾਲਜ ਦਾ ਸਟਾਫ ਪੁਨੀਤ ਸਲਵਾਨ, ਅਰਵਿੰਦਰ ਕੁਮਾਰ, ਅਮਨਪ੍ਰਰੀਤ ਸਿਘ ਤੇ ਅੰਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ।

ਫੋਟੋ-48