ਰਮੇਸ਼ ਰਾਮਪੁਰਾ, ਅੰਮਿ੍ਤਸਰ : ਖਾਲਸਾ ਕਾਲਜ ਬਾਕਸਿੰਗ ਸੈਂਟਰ ਅੰਮਿ੍ਤਸਰ ਦੇ ਪ੍ਰਸਿੱਧ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਇੰਟਰ ਵਰਸਿਟੀ ਬਾਕਸਿੰਗ ਚੈਂਪੀਅਨਸ਼ਿਪ ਗੋਲਡ ਮੈਡਲ ਅਮਰਜੀਤ ਸਿੰਘ ਦੇ ਬੇਟੇ ਗੁਰਬਾਜ ਸਿੰਘ ਦੇ ਇਨਫੈਨਟਰੀ ਅਫਸਰ ਪਲਟੂਨ ਕੈਨੇਡਾ 'ਚ ਨਿਯੁਕਤ ਹੋਣ 'ਤੇ ਸਮੂਹ ਬਾਕਸਿੰਗ ਕੋਚਾਂ ਵਿਚ ਖੁਸ਼ੀ ਦੀ ਲਹਿਰ ਹੈ। ਮੁੱਕੇਬਾਜ ਅਮਰਜੀਤ ਸਿੰਘ ਉਨ੍ਹਾਂ ਦੇ ਸੀਨੀਅਰ ਹਨ ਤੇ ਜਲੰਧਰ ਦੇ ਲੰਮਾ ਪਿੰਡ ਨਾਲ ਸਬੰਧਤ ਹਨ ਅਤੇ ਉਨ੍ਹਾਂ ਵੱਲੋਂ ਮਿਲੇ ਚੰਗੇ ਸੰਸਕਾਰਾਂ ਦੀ ਬਦੌਲਤ ਹੀ ਅੱਜ ਉਨ੍ਹਾਂ ਦੇ ਬੇਟੇ ਗੁਰਬਾਜ ਸਿੰਘ ਨੂੰ ਵੱਡਾ ਮੁਕਾਮ ਹਾਸਲ ਹੋਇਆ ਹੈ। ਕੈਨੇਡਾ ਵਿਚ ਗੁਰਬਾਜ ਸਿੰਘ ਦੇ ਅਫਸਰ ਬਣਨ 'ਤੇ ਕਮਾਂਡੈਂਟ ਕਮਾਂਡੋ ਬਹਾਦਰਗੜ੍ਹ ਪਟਿਆਲਾ ਰਣਵੀਰ ਸਿੰਘ, ਡੀਐੱਸਪੀ ਫਿਲੋਰ ਗੁਰਵਿੰਦਰ ਸਿੰਘ, ਇੰਸਪੈਕਟਰ ਵਿਜੀਲੈਂਸ ਬਲਜੀਤ ਸਿੰਘ, ਕੰਵਲਜੀਤ ਸਿੰਘ, ਰਤਨਾਗਰ ਸਿੰਘ, ਕੁਲਵੰਤ ਸਿੰਘ, ਤਰਲੋਚਨ ਸਿੰਘ ਕੈਨੇਡਾ, ਪਿ੍ਰੰਸ, ਰੂਪ ਲਾਲ, ਸਤਨਾਮ ਸਿੰਘ ਇੰਗਲੈਂਡ, ਪ੍ਰਭਜੋਤ ਸਿੰਘ ਜਰਮਨ, ਦਿਲਬਾਗ ਸਿੰਘ ਸਪੇਨ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਖੇਮ ਚੰਦ ਅਤੇ ਵਰਿੰਦਰ ਥਾਪਰ ਸਾਰੇ ਮੁੱਕੇਬਾਜ਼ ਕੋਚਾਂ ਨੇ ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਗੁਰਬਾਜ ਸਿੰਘ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।