ਜੇਲ੍ਹ ਵਾਰਡਨ 45 ਗ੍ਰਾਮ ਚਰਸ ਸਮੇਤ ਕਾਬੂ
Publish Date:Mon, 22 Jul 2019 03:00 AM (IST)

ਜੇਐੱਨਐੱਨ, ਅੰਮਿ੍ਤਸਰ : ਫਤਾਹਪੁਰ ਜੇਲ੍ਹ 'ਚ ਨਸ਼ਾ ਤਸਕਰੀ ਕਰਨ ਵਾਲੇ ਵਾਰਡਨ ਨੂੰ ਜੇਲ੍ਹ ਪ੍ਰਬੰਧਕ ਨੇ ਸ਼ਨਿਚਰਵਾਰ ਦੀ ਰਾਤ ਕਾਬੂ ਕੀਤਾ ਹੈ। ਮੁਲਜ਼ਮ ਦੇ ਕਬਜ਼ੇ 'ਚੋਂ 45 ਗ੍ਰਾਮ ਚਰਸ ਅਤੇ 3 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਮਜੀਠਾ ਦੇ ਜਲਾਲਪੁਰ ਪਿੰਡ ਵਾਸੀ ਵਾਰਡਨ ਸਤਨਾਮ ਸਿੰਘ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜੇਲ੍ਹ ਦੇ ਸੁਪਰੀਡੈਂਟ ਅਰਸ਼ਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਜੇਲ੍ਹ 'ਚ ਨਸ਼ਾ ਤਸਕਰੀ ਦਾ ਕਾਰੋਬਾਰ ਕਰ ਰਿਹਾ ਹੈ। ਉਹ ਕੁਝ ਪੈਸਿਆਂ ਲਈ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ੀਲੇ ਪਦਾਰਥ ਪਹੁੰਚਾ ਰਿਹਾ ਹੈ। ਬੀਤੀ ਰਾਤ ਜੇਲ੍ਹ ਗਾਰਦ ਨੇ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ 'ਚੋਂ 45 ਗ੍ਰਾਮ ਚਰਸ ਅਤੇ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ।
