ਪੱਤਰ ਪ੍ਰਰੇਰਕ, ਮਜੀਠਾ : ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਕਲੇਰ ਮਾਂਗਟ ਦੇ ਸਰਕਾਰੀ ਮਿਡਲ ਸਕੂਲ 'ਚੋਂ ਅਣਪਛਾਤੇ ਵਿਅਕਤੀ ਵੱਲੋਂ ਇਨਵਰਟਰ ਤੇ ਬੈਟਰੀ ਚੋਰੀ ਕਰ ਲਏ ਗਏ। ਜਾਣਕਾਰੀ ਅਨੁਸਾਰ ਸਰਕਾਰੀ ਮਿਡਲ ਸਕੂਲ ਕਲੇਰ ਮਾਂਗਟ ਦੇ ਹੈੱਡ ਮਾਸਟਰ ਮਨਜਿੰਦਰ ਸਿੰਘ ਵਾਸੀ ਤਿਲਕ ਨਗਰ ਅੰਮਿ੍ਤਸਰ ਵੱਲੋੋਂ ਥਾਣਾ ਮਜੀਠਾ ਵਿਚ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਬੀਤੇ ਦਿਨੀਂ ਕਰੀਬ ਸਵੇਰੇ 8 ਵਜੇ ਆਪਣੀ ਡਿਊਟੀ 'ਤੇ ਸਕੂਲ ਆਏ ਤਾਂ ਦੇਖਿਆ ਕਿ ਦਫ਼ਤਰ ਵਿਚ ਲੱਗਾ ਇਨਵਰਟਰ ਤੇ ਬੈਟਰੀ ਉਥੇ ਨਹੀਂ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਥਾਣਾ ਮਜੀਠਾ ਦੇ ਏਐੱਸਆਈ ਹਰਜਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਆਈ ਦਰਖਾਸਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਭਾਲ ਜਾਰੀ ਹੈ।