ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮਿ੍ਤਸਰ ਵਿਖੇ ਦਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਆਰਗੇਨਾਈਜੇਸ਼ਨਲ ਸਾਇਕੋਲੋਜੀਕਲ ਮੈਡੀਸਨ ਯੂਐੱਸਏ-ਆਸਟ੍ਰੇਲੀਆ-ਯੂਕੇ ਦੇ ਸਹਿਯੋਗ ਨਾਲ 'ਜੁਆਇੰਟ ਇੰਟਰਨੈਸ਼ਨਲ ਕਾਨਫਰੰਸ ਆਨ ਵਰਕਫੋਰਸ ਹੈਲਥ ਐਂਡ ਪੋਟੈਂਸ਼ੀਅਲ ਐਨਹਾਂਸਮੈਂਟ' ਵਿਸ਼ੇ 'ਤੇ ਕਾਨਫਰੰਸ ਕੀਤੀ ਗਈ।

ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਪ੍ਰੋ. (ਡਾ.) ਫਲੋਰੈਂਸ ਥਾਈਬੋਟ (ਫਰਾਂਸ) ਅਤੇ ਗੈਸਟ ਆਫ਼ ਆਨਰ ਡਾ. ਜੈਕ ਮੈਕਨਟਾਇਰ (ਯੂਐੱਸਏ) ਨੇ ਸ਼ਮ੍ਹਾ ਰੋਸ਼ਨ ਕਰਕੇ ਕੀਤਾ। ਇਸ ਕਾਨਫਰੰਸ ਦੌਰਾਨ ਕੰਪਨੀਆਂ, ਦਫ਼ਤਰਾਂ, ਸੰਸਥਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਮੈਂਟਲ ਹੈਲਥ ਨੂੰ ਚੰਗਾ ਰੱਖਣ ਦੇ ਢੰਗ ਅਤੇ ਲੋੜਾਂ ਸਬੰਧੀ ਅੰਤਰਰਾਸ਼ਟਰੀ ਪੱਧਰ ਦੀਆਂ ਸ਼ਖ਼ਸੀਅਤਾਂ ਜਿਵੇਂ ਪ੍ਰੋ. ਡਾ. ਫਲੋਰੈਂਸ ਥਾਈਬੋਟ ਫਰਾਂਸ, ਡਾ. ਜੈਕ ਮੈਕਨਟਾਇਰ ਯੂਐੱਸਏ, ਡਾ. ਪੀਰੇ ਮੇਜੋ ਫਰਾਂਸ, ਡਾ. ਰਾਜੀਵ ਟੰਡਨ ਮਿਸ਼ੀਗਨ ਯੂਐੱਸਏ, ਡਾ. ਸ਼ਬੀਰ ਅਮਾਨਉਲ੍ਹਾ ਕੈਨੇਡਾ, ਡਾ. ਸ੍ਰੀਕਾਂਤ ਨਿਮਾਗਡਾ ਯੂਕੇ, ਡਾ. ਈ. ਮੋਹਨ ਦਾਸ ਕੇਰਲਾ, ਡਾ. ਦਿਨੇਸ਼ ਆਰਿਆ ਆਸਟ੍ਰੇਲੀਆ, ਡਾ. ਦਿਲਖੁਸ਼ ਡੀ. ਪੰਝਵਾਨੀ ਕੈਨੇਡਾ, ਡਾ. ਮੈਡਓਲੀਵਰ ਸੀਮਨ ਜਰਮਨੀ ਅਤੇ ਡਾ. ਸ਼ੈਲੇਸ਼ ਕੁਮਾਰ ਨਿਊਜ਼ੀਲੈਂਡ ਨੇ ਆਪਣੇ ਤਜਰਬੇ ਅਤੇ ਗਿਆਨ ਸਾਂਝਾ ਕੀਤਾ। ਇਸ ਮੌਕੇ ਯੂਨੀਵਰਸਿਟੀ ਨੇ ਯੂਨੈਸਕੋ ਚੇਅਰ ਆਫ ਬਾਇਓਐਥਿਕਸ ਐੱਚਏਆਈਐੱਫਏ ਦੇ ਸਹਿਯੋਗ ਨਾਲ ਚਿਲਡਰਨ ਡੇਅ ਵੀ ਇੰਟਰ ਸਕੂਲ ਕੁਇਜ਼ ਮੁਕਾਬਲੇ ਕਰ ਕੇ ਮਨਾਇਆ।

ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ 500 ਵਿਦਿਆਰਥੀਆਂ ਦੀਆਂ 120 ਟੀਮਾਂ ਨੇ ਹਿੱਸਾ ਲਿਆ। ਸੀਨੀਅਰ ਗਰੁੱਪ 'ਚੋਂ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਅਤੇ ਡੀਏਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਦੂਸਰਾ ਸਥਾਨ ਹਾਸਲ ਕੀਤਾ। ਜੂਨੀਅਰ ਗਰੁੱਪ 'ਚੋਂ ਡੀਏਵੀ ਪਬਲਿਕ ਸਕੂਲ ਲਾਰੰਸ ਰੋਡ ਪਹਿਲੇ ਸਥਾਨ 'ਤੇ ਰਿਹਾ ਅਤੇ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ।

ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ 20,000 ਅਤੇ ਦੂਸਰੇ ਸਥਾਨ 'ਤੇ ਜੇਤੂ ਟੀਮਾਂ ਨੂੰ 10,000 ਰੁਪਏ ਇਨਾਮ ਵਜੋਂ ਦਿੱਤੇ ਗਏ। ਪ੍ਰਬੰਧਕੀ ਚੇਅਰਮੈਨ ਡਾ. ਏਪੀ ਸਿੰਘ, ਡੀਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮਿ੍ਤਸਰ ਨੇ ਕਿਹਾ ਕਿ ਸਮਾਗਮ ਦਾ ਮਕਸਦ ਵਿਦਿਆਰਥੀਆਂ ਨੂੰ ਸਿਹਤ ਅਤੇ ਵਿਗੜ ਰਹੇ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਪ੍ਰਰੋਫੈਸਰ ਰਸੇਲ ਫ੍ਰੈਂਕੋ ਡੀਸੂਜਾ, ਮੁਖੀ, ਏਸ਼ੀਆ ਪੈਸੀਫਿਕ ਡਵੀਜ਼ਨ, ਡਾਇਰੈਕਟਰ ਆਫ਼ ਐਜੂਕੇਸ਼ਨ, ਯੂਨੈਸਕੋ ਚੇਅਰ ਆਫ ਬਾਇਓ ਐਥਿਕਸ (ਐਚਏਆਈਐਫਏ) ਨੇ ਕਾਰਜ ਦੀ ਸ਼ਲਾਘਾ ਕੀਤੀ।