ਬਲਰਾਜ ਸਿੰਘ, ਵੇਰਕਾ : ਪਿ੍ਰੰਸੀਪਲ ਮਲਵਿੰਦਰ ਕੋਰ ਦੀ ਅਗਵਾਈ 'ਚ ਸਰਕਾਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੂਧਲ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਰੋਹ ਕਰਵਾਇਆ ਗਿਆ। ਵੱਖ-ਵੱਖ ਜਮਾਤਾਂ 'ਚ ਪੜ੍ਹਦੇ ਅੱਵਲ ਆਉਣ ਵਾਲੇ ਸਕੂਲ ਦੇੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੀਲਡਾਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮਿ੍ਤਸਰ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਕਰਵਾਈਆਂ ਧਾਰਮਿਕ ਪ੍ਰਰੀਖਿਆਵਾਂ 'ਚ ਬਿਹਤਰ ਪ੍ਰਰਾਪਤੀਆਂ ਦਾ ਨਮਾਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰਾਂ ਨਾਲ ਨਿਵਾਜਿਆ ਗਿਆ।

ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਡਾ. ਕੁਲਦੀਪ ਸਿੰਘ ਗੁਰੂ ਰਾਮਦਾਸ ਸਕੂਲ ਆਫ ਯੋਜਨਾ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਅਦਾ ਕੀਤੀ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰਰੋਗਰਾਮ ਦੀ ਲੜੀ ਤਹਿਤ ਧਾਰਮਿਕ ਗੀਤ, ਗਿੱਧਾ, ਬੋਲੀਆਂ, ਟੱਪੇ, ਭੰਗੜਾ, ਕਵਿਤਾਵਾਂ 'ਤੇ ਫੈਂਸੀ ਡਰੈੱਸ ਮੁਕਾਬਲਿਆਂ ਆਦਿ ਵੰਨਗੀਆਂ ਦੀਆਂ ਮਹਿਕਾਂ ਬਿਖੇਰੀਆਂ। ਸਕੂਲ ਦੀ ਵਿਦਿਆਰਥਣ ਹਰਨੂਰ ਕੋਰ ਨੇ ਨਸ਼ਿਆਂ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਦੀ ਬੋਲੀ ਕਵਿਤਾ ਨੇ ਹਾਜ਼ਰੀਨ ਨੂੰ ਧੁਰ ਅੰਦਰ ਤੱਕ ਹਲੂਣ ਕੇ ਸਭ ਦੀ ਵਾਹ-ਵਾਹ ਖੱਟੀ।

ਪਿ੍ਰੰਸੀਪਲ ਮੈਡਮ ਮਲਵਿੰਦਰ ਕੌਰ ਸਰਕਾਰੀਆ ਨੇ ਸਕੂਲ ਦੀਆਂ ਅਹਿਮ ਪ੍ਰਰਾਪਤੀਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ 'ਚ ਹੋਰ ਨਿਖਾਰ ਲਿਆਉਣ ਲਈ ਪ੍ਰਰੇਰਿਆ। ਸਕੂਲ ਦੇ ਡਾਇਰੈਕਟਰ ਬਲਦੇਵ ਸਿੰਘ ਸਰਕਾਰੀਆ ਨੇ ਇਨਾਮ-ਵੰਡ ਸਮਾਰੋਹ'ਚ ਸ਼ਿਰਕਤ ਕਰਨ ਆਈਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਰੋਹ 'ਚ ਪ੍ਰਰੋਫੈਸਰ ਸ਼ਮੀਰ ਸਿੰਘ ਰਿਟਾਇਰਡ ਲੈਕਚਰਾਰ ਖ਼ਾਲਸਾ ਕਾਲਜ ਅੰਮਿ੍ਤਸਰ, ਜਗਪ੍ਰਰੀਤ ਸਿੰਘ ਪਲਾਨਿੰਗ ਅਫ਼ਸਰ ਪੁੱਡਾ ਗੁਰਦਾਸਪੁਰ, ਗੁਰਚਰਨ ਸਿੰਘ ਘਰਿੰਡਾ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਵਿੰਦਰ ਸਿੰਘ ਕੋਆਡੀਨੇਟਰ ਇੰਡੀਅਨ ਨੈਸ਼ਨਲ ਟਰਸੱਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਅੰਮਿ੍ਤਸਰ, ਜਗਜੀਤ ਸਿੰਘ ਪਲਾਨਿੰਗ ਅਫਸਰ ਪੁੱਡਾ ਅੰਮਿ੍ਤਸਰ, ਬਲਾਕ ਸੰਮਤੀ ਮੈਂਬਰ ਸਵਿੰਦਰ ਸਿੰਘ ਬਾਰੀਆ ਮੂਧਲ, ਪੰਚਾਇਤ ਮੈਂਬਰ ਇਕਬਾਲ ਸਿੰਘ ਮੂਧਲ, ਜਹਾਂਗੀਰ, ਸੋਹੀਆਂ ਖੁਰਦ, ਸੋਹੀਆ ਕਲੋਨੀ, ਫਤਿਹਗੜ੍ਹ ਸ਼ੁਕਰਚੱਕ ਅਤੇ ਜੇਠੂਵਾਲ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਆਦਿ ਮੌਜੂਦ ਸਨ।