ਜੇਐੱਨਐੱਨ, ਅੰਮਿ੍ਤਸਰ : ਗੁਰੂ ਨਾਨਕ ਦੇਵ ਹਸਪਤਾਲ ਵਿਚ ਇੰਸਟਾਲ ਕੀਤੇ ਗਏ ਆਕਸੀਜਨ ਜੇਨਰੇਟਿੰਗ ਪਲਾਂਟ ਤੋਂ ਸ਼ੁੱਧ ਆਕਸੀਜਨ ਦੇ ਉਤਪਾਦਨ ਵਿਚ ਹਾਲੇ ਸਮਾਂ ਲੱਗ ਸਕਦਾ ਹੈ। 4 ਜੂਨ ਨੂੰ ਇੰਸਟਾਲ ਕੀਤੇ ਗਏ ਇਸ ਪਲਾਂਟ ਨੂੰ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਚਲਾਇਆ ਜਾ ਰਿਹਾ ਹੈ। ਟਰਾਇਲ ਬੇਸ 'ਤੇ ਚਲਾਏ ਜਾ ਰਹੇ ਇਸ ਪਲਾਂਟ ਤੋਂ ਹੁਣ ਤਕ 95 ਫ਼ੀਸਦੀ ਸ਼ੁੱਧ ਆਕਸੀਜਨ ਦਾ ਉਤਪਾਦਨ ਹੋ ਰਿਹਾ ਹੈ, ਜਦੋਂ ਕਿ 99.5 ਫ਼ੀਸਦੀ ਸ਼ੁੱਧ ਆਕਸੀਜਨ ਦੀ ਦਰਕਾਰ ਹੈ। 4 ਜੂਨ ਨੂੰ ਇੰਸਟਾਲ ਹੋਏ ਇਸ ਪਲਾਂਟ ਤੋਂ ਪੈਦਾ ਹੋਣ ਵਾਲੀ ਆਕਸੀਜਨ ਦਾ ਸ਼ੁੱਧਤਾ ਪੱਧਰ ਕਿੰਨਾ ਹੈ, ਇਸ ਦੀ ਜਾਂਚ ਲਈ ਗੁਰੂਗ੍ਰਾਮ ਤੋਂ ਇੰਜੀਨੀਰਿੰਗ ਵਿੰਗ ਦੀ ਟੀਮ ਛੇਤੀ ਹੀ ਇੱਥੇ ਪੁੱਜੇਗੀ। ਇੰਜੀਨੀਅਰ ਵੱਲੋਂ ਤਿਆਰ ਆਕਸੀਜਨ ਦੇ ਸੈਂਪਲ ਲਏ ਜਾਣਗੇ ਅਤੇ ਇਸ ਦੀ ਬਕਾਇਦਾ ਜਾਂਚ ਕੀਤੀ ਜਾਵੇਗੀ। ਜਾਂਚ ਪ੍ਰਕਿਰਿਆ ਵਿਚ ਜੇਕਰ ਆਕਸੀਜਨ ਦੀ ਸ਼ੁੱਧਤਾ ਦਾ ਪੱਧਰ 98.5 ਆ ਜਾਂਦਾ ਹੈ ਤਾਂ ਇਸ ਨੂੰ ਮਰੀਜ਼ਾਂ ਲਈ ਸਪਲਾਈ ਕੀਤਾ ਜਾਵੇਗਾ।

ਹਾਲਾਂਕਿ ਆਕਸੀਜਨ ਸਪਲਾਈ ਕਰਨ ਵਿਚ ਇਕ ਹੋਰ ਵੱਡੀ ਅੜਚਨ ਹੈ। ਆਕਸੀਜਨ ਜਨਰੇਟਿੰਗ ਪਲਾਂਟ ਨਾਲ ਜੋੜੀ ਗਈ ਪਾਈਪ ਲਾਈਨ ਕਾਫ਼ੀ ਲੰਮੀ ਹੈ। ਜਿਵੇਂ ਕਿ ਹਸਪਤਾਲ ਵਿਚ ਦੋ ਕਿਲੋਮੀਟਰ ਏਰੀਆ ਵਿਚ ਆਕਸੀਜਨ ਪਾਈਪ ਹੈ। ਇੰਨੇ ਵੱਡੇ ਖੇਤਰਫਲ ਦੇ ਜ਼ਰੀਏ ਆਕਸੀਜਨ ਵਾਰਡਾਂ ਤਕ ਪਹੁੰਚਾਉਣਾ ਵੀ ਕਾਫ਼ੀ ਮੁਸ਼ਕਿਲ ਲੱਗ ਰਿਹਾ ਹੈ। ਅਸਲ ਵਿਚ ਪਾਈਪ ਲਾਈਨ ਦਾ ਏਰੀਆ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਆਕਸੀਜਨ ਦਾ ਪ੍ਰਰੈਸ਼ਰ ਬਣਾਉਣਾ ਵੀ ਜ਼ਰੂਰੀ ਹੈ, ਪਰ ਸ਼ੁਰੂਆਤੀ ਤੌਰ 'ਤੇ ਆਕਸੀਜਨ ਪਲਾਂਟ ਤੋਂ ਇਹ ਕਾਰਜ ਕਾਫ਼ੀ ਮੁਸ਼ਕਿਲ ਪ੍ਰਤੀਤ ਹੋ ਰਿਹਾ ਹੈ। ਆਕਸੀਜਨ ਪਲਾਂਟ ਤੋਂ ਮੈਡੀਕਲ ਆਕਸੀਜਨ ਤਾਂ ਤਿਆਰ ਕੀਤੀ ਜਾ ਸਕਦੀ ਹੈ, ਪਰ ਦੋ ਕਿਲੋਮੀਟਰ ਏਰੀਆ ਵਿਚ ਭੇਜਣ ਲਈ ਕੁਝ ਵਿਸ਼ੇਸ਼ ਸਮੱਗਰੀ ਚਾਹੀਦੀ ਹੈ। ਇਹ ਸਮੱਗਰੀ ਡੀਆਰਡੀਓ ਤੋਂ ਮੰਗਵਾਈ ਜਾਵੇਗੀ। ਰੱਖਿਆ ਅਤੇ ਅਨੁਸੰਧਾਨ ਵਿਕਾਸ ਸੰਗਠਨ ਵੱਲੋਂ ਭੇਜੇ ਗਏ ਇਸ ਪਲਾਂਟ ਤੋਂ ਰੋਜ਼ਾਨਾ 12.5 ਟਨ ਆਕਸੀਜਨ ਦਾ ਉਤਪਾਦਨ ਹੋ ਸਕਦਾ ਹੈ। ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਜੀਐੱਨਡੀਐੱਚ ਵਿਚ ਰੋਜ਼ਾਨਾ 15 ਤੋਂ 20 ਟਨ ਆਕਸੀਜਨ ਦੀ ਖ਼ਪਤ ਸੀ। ਜੂਨ ਮਹੀਨੇ ਵਿਚ ਇਨਫੈਕਸ਼ਨ ਦਰ ਘੱਟ ਹੋਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਘਟੀ ਹੈ, ਇਸ ਵਜ੍ਹਾ ਨਾਲ ਆਕਸੀਜਨ ਦੀ ਖ਼ਪਤ ਵੀ ਘੱਟ ਹੋਈ ਹੈ। ਹਾਲੇ ਹਸਪਤਾਲ ਵਿਚ ਮੋਹਾਲੀ ਅਤੇ ਪਾਨੀਪਤ ਤੋਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਜਦੋਂ ਇਹ ਪਲਾਂਟ ਕੰਮ ਨਾਲ ਸਬੰਧਤ ਹੋਵੇਗਾ ਤਦ ਆਕਸੀਜਨ ਦੇ ਮਾਮਲੇ ਵਿਚ ਹਸਪਤਾਲ ਆਤਮ-ਨਿਰਭਰ ਬਣ ਜਾਵੇਗਾ।