ਕੁਲਦੀਪ ਸੰਤੂਨੰਗਲ, ਚੇਤਨਪੁਰਾ : ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਕੋਟ ਕੇਸਰਾ ਦੇ ਵਿਅਕਤੀ ਦੀ ਗੱਡੀ ਖੋਹਣ ਦਾ ਸਮਾਚਾਰ ਪ੍ਰਰਾਪਤ ਹੋਇਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਾਨ ਸਿੰਘ ਪੁੱਤਰ ਵੱਸਣ ਸਿੰਘ ਨੇ ਦੱਸਿਆ ਕਿ 25 ਜਨਵਰੀ ਦੀ ਸ਼ਾਮ ਨੂੰ ਆਪਣੀ ਇੰਡੀਕਾ ਕਾਰ ਨੰਬਰ ਪੀਬੀ-18-ਐੱਮ-8221 ਤੇ ਖਤਰਾਏ ਕਲਾਂ ਵਾਲੀ ਸਾਈਡ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ, ਜਦ ਪਿੰਡ ਕੋਟ ਕੇਸਰ ਸਿੰਘ ਨਜ਼ਦੀਕ ਪਹੁੰਚਿਆ ਤਾਂ ਅੱਗੋਂ ਮੱਦੀਪੁਰ ਦੇ ਤਰਫੋਂ ਇਕ ਫਾਰਚੂਨਰ ਗੱਡੀ ਬਿਨਾਂ ਨੰਬਰੀ ਆਈ ਤੇ ਉਸ ਗੱਡੀ ਵਿਚੋਂ ਤਿੰਨ ਨੌਜਵਾਨ ਉਤਰ ਕੇ ਉਸ ਕੋਲ ਆਏ ਅਤੇ ਡਰਾ ਧਮਕਾ ਸੌ ਰੁਪਏ ਤੇ ਕਾਰ ਖੋਹ ਕੇ ਆਪਣੀ ਫਾਰਚੂਨਰ ਗੱਡੀ ਸਮੇਤ ਫਰਾਰ ਹੋ ਗਏ। ਇਸ ਸਬੰਧੀ ਥਾਣਾ ਝੰਡੇਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।