v> ਤਜਿੰਦਰ ਸਿੰਘ, ਅਟਾਰੀ : ਪਾਕਿਸਤਾਨ ਸਰਕਾਰ ਵੱਲੋਂ ਜੇਲ੍ਹ ਤੋਂ ਰਿਹਾਅ ਕੀਤਾ ਭਾਰਤੀ ਸਿਵਲ ਕੈਦੀ ਅੱਜ ਵਾਹਗਾ-ਅਟਾਰੀ ਸਰਹੱਦ ਦੀ ਸਾਂਝੀ ਜਾਂਚ ਚੌਂਕੀ ਰਸਤੇ ਵਤਨ ਪਰਤਿਆ। ਵਤਨ ਪਰਤੇ ਭਾਰਤੀ ਸਿਵਲ ਕੈਦੀ ਨੂੰ ਵਾਹਗਾ-ਅਟਾਰੀ ਸਰਹੱਦ ਵਿਖੇ ਪਾਕਿ ਰੇਂਜਰ ਦੇ ਡਿਪਟੀ ਸੁਪਰੀਡੈਂਟ ਫੈਜ਼ਲ ਨੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਡੈਂਟ ਅਨਿਲ ਚੌਹਾਨ 88ਵੀਂ ਬਟਾਲੀਅਨ ਦੇ ਹਵਾਲੇ ਕੀਤਾ।

ਵਤਨ ਪਰਤਿਆ ਭਾਰਤੀ ਕੈਦੀ ਧਰਮ ਸਿੰਘ (40) ਪੁੱਤਰ ਹਕੀਮ ਸਿੰਘ ਵਾਸੀ ਚਨੋਟ, ਚੈਂਬਰਡ, ਤਹਿਸੀਲ ਭਦਰਵਾ, ਜ਼ਿਲ੍ਹਾ ਡੋਡਾ, ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਸੰਗਠਿਤ ਚੈੱਕ ਪੋਸਟ ਅਟਾਰੀ ਵਿਖੇ ਕਸਟਮ ਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਉਪਰੰਤ ਭਾਰਤੀ ਸਿਵਲ ਕੈਦੀ ਧਰਮ ਸਿੰਘ ਨੂੰ ਨਾਇਬ ਤਹਿਸੀਲਦਾਰ ਅਟਾਰੀ ਜਗਸੀਰ ਸਿੰਘ ਦੇ ਹਵਾਲੇ ਕੀਤਾ ਗਿਆ ਤੇ ਉਹ ਉਸ ਨੂੰ ਅਟਾਰੀ ਸਰਹੱਦ ਤੋਂ ਲੈ ਕੇ ਕੁਆਰੰਟਾਈਨ ਸੈਂਟਰ ਨਰਾਇਣਗੜ੍ਹ ਅੰਮ੍ਰਿਤਸਰ ਲਈ ਰਵਾਨਾ ਹੋਏ।

Posted By: Jagjit Singh