ਫੋਟੋ-47 ਐਕਸਾਈਜ ਇੰਸਪੈਕਟਰ ਬਲਜਿੰਦਰ ਕੌਰ ਤੇ ਹੋਰ ਨਾਲ ਕਾਬੂ ਕੀਤਾ ਵਿਅਕਤੀ।

ਮਨਜੋਤ ਸਿੰਘ ਕੰਗ, ਅੰਮਿ੍ਤਸਰ :

ਐਕਸਾਈਜ ਸਰਕਲ ਅਟਾਰੀ ਦੇ ਇੰਸਪੈਕਟਰ ਬਲਜਿੰਦਰ ਕੌਰ ਵੱਲੋਂ ਛਾਪੇਮਾਰੀ ਦੌਰਾਨ ਪੰਜਾਹ ਕਿੱਲੋ ਲਾਹਣ ਅਤੇ 7500 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਇਸ ਸਬੰਧੀ ਗੱਲ ਕਰਦੇ ਹੋਏ ਬਲਜਿੰਦਰ ਕੌਰ ਨੇ ਦੱਸਿਆ ਕਿ ਐਕਸਾਈਜ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਹਰਪ੍ਰਰੀਤ ਸਿੰਘ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇਕ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਰੋੜਾਵਾਲੀ ਖੁਰਦ ਵਿਖੇ ਛਾਪੇਮਾਰੀ ਕੀਤੀ ਜਿਥੇ ਜਰਨੈਲ ਸਿੰਘ ਵਾਸੀ ਪਿੰਡ ਰੋੜਾਵਾਲੀ ਖੁਰਦ ਦੇ ਘਰੋਂ ਪੰਜਾਹ ਕਿੱਲੋ ਲਾਹਣ ਅਤੇ 7500 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਿਸ 'ਤੇ ਉਕਤ ਵਿਅਕਤੀ ਖਿਲ਼ਾਫ ਆਬਕਾਰੀ ਐਕਟ ਤਹਿਤ ਥਾਣਾ ਘਰਿੰਡਾ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ

ਬਾਕਸ

101250 ਐੱਮਐੱਲ ਨਾਜਾਇਜ਼ ਸ਼ਰਾਬ ਬਰਾਮਦ

ਬੀਤੇ ਦਿਨੀ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਭਕਨਾ ਖੁਰਦ 'ਚ ਛਾਪੇਮਾਰੀ ਕਰਕੇ ਉਸ ਕੋਲੋਂ ਨਾਜਾਇਜ਼ ਸ਼ਰਾਬ ਦੇ ਕੈਨ ਬਰਾਮਦ ਕੀਤੇ। ਮੁੱਖ ਅਫਸਰ ਥਾਣਾ ਘਰਿੰਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਮੋਹਿੰਦਰ ਸਿੰਘ ਵਾਸੀ ਪਿੰਡ ਭਕਨਾ ਖੁਰਦ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜਿਸ 'ਤੇ ਉਨ੍ਹਾਂ ਵੱਲੋਂ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਸਮੇਤ ਖਬਰੀ ਦੀ ਇਤਲਾਹ ਵਾਲੀ ਜਗ੍ਹਾ 'ਤੇ ਸਰਚ ਕਰਦਿਆਂ ਮੋਹਿੰਦਰ ਸਿੰਘ ਨੂੰ ਕਰੀਬ 1,01,250 ਐੱਮਐੱਲ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ ਗਿਆਂ ਜਿਸ 'ਤੇ ਥਾਣਾ ਘਰਿੰਡਾ 'ਚ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਉਕਤ ਵਿਅਕਤੀ ਕੋਲੋਂ ਬਰੀਕੀ ਨਾਲ ਪੁਛਗਿੱਛ ਕਰਕੇ ਉਸ ਕੋਲੋਂ ਨਾਜਾਇਜ਼ ਸ਼ਰਾਬ ਦੇ ਹੋਰ ਧੰਦੇਬਾਜ਼ਾਂ ਬਾਰੇ ਜਾਣਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ।