v> ਮਨੋਜ ਕੁਮਾਰ, ਅੰਮ੍ਰਿਤਸਰ : ਪਿੰਡ ਢੱਪਈ 'ਚ ਬੀਤੀ ਰਾਤ ਹਨੇਰੀ ਤੇ ਮੀਂਹ ਨੇ ਪਤੀ-ਪਤਨੀ ਦੀ ਜਾਨ ਲੈ ਲਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੋਗ 'ਚ ਡੁੱਬੇ ਪਰਿਵਾਰ ਨੇ ਦੱਸਿਆ ਕਿ ਰਵਿੰਦਰ ਸਿੰਘ (33) ਤੇ ਹਰਪ੍ਰੀਤ ਕੌਰ (27) ਵਾਸੀ ਗਲ਼ੀ ਲੋਹਾਰਾਂ ਵਾਲੀ ਪਿੰਡ ਢੱਪਈ ਦਾ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਬੀਤੀ ਰਾਤ ਤੇਜ਼ ਹਨੇਰੀ ਆਈ ਤਾਂ ਗੁਆਂਢੀਆਂ ਦੀ ਕੰਧ ਉੱਚੀ ਹੋਣ ਕਰ ਕੇ ਉਨ੍ਹਾਂ ਦੀ ਛੱਤ 'ਤੇ ਡਿੱਗ ਗਈ ਤਾਂ ਹੇਠਾਂ ਸੁੱਤੇ ਨੂੰਹ-ਪੁੱਤਰ ਉੱਪਰ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।

Posted By: Seema Anand