ਗੁਰਬਰਿੰਦਰ ਸਿੰਘ, ਫਤਿਆਬਾਦ : ਫਤਿਆਬਾਦ ਵਿਖੇ ਭਗਵਾਨ ਵਾਲਮੀਕਿ ਜੀ ਦੇ ਅਸਥਾਨ 'ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ। ਇਸ ਸਬੰਧੀ ਨਗਰ 'ਚ ਸ਼ੋਭਾ ਯਾਤਰਾ ਕੱਢੀ ਗਈ ਤੇ ਅਤੁੱਟ ਲੰਗਰ ਭੰਡਾਰੇ ਵਰਤਾਏ ਗਏ। ਕਮੇਟੀ ਪ੍ਰਧਾਨ ਕੁਲਦੀਪ ਸਿੰਘ ਸੋਨੂੰ ਤੇ ਠੇਕੇਦਾਰ ਬਲਵਿੰਦਰ ਸਿੰਘ ਸਾਬੀ ਨੇ ਸਾਰੇ ਪ੍ਰਰੋਗਰਾਮ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਲਈ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਵਿਸ਼ੇਸ਼ ਸਹਿਯੋਗ ਦੇਣ ਵਾਲੇ ਮੋਹਤਬਰ ਆਗੂ ਕੁਲਜੀਤ ਸਿੰਘ ਥਿੰਦ, ਜੰਗਲੀ ਮਹਾਸ਼ਾ, ਲਖਨ ਮਹਾਸ਼ਾ, ਗੁਰਦੇਵ ਸਿੰਘ ਪਵਾਰ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਸ਼ੇਰੂ ਮਹਾਜਨ ਆਦਿ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸੁਖਦੇਵ ਸਿੰਘ ਸਾਬੀ ਮੈਂਬਰ, ਮਹਿੰਦਰ ਸਿੰਘ, ਡਾ. ਧਰਮਪਾਲ, ਜਾਰਜ ਸ਼ਾਹ, ਸ਼ਿੰਗਾਰਾ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਲਾਲ ਬਿੱਟੂ, ਜਸਪਾਲ ਸਿੰਘ, ਧਰਮਬੀਰ, ਸਵਰਨ ਲਾਲ, ਕਰਨ ਮੱਟੂ, ਅਮਰ ਮੱਟੂ, ਹੈਪੀ ਪੇਂਟਰ ਤੇ ਹੋਰ ਹਾਜ਼ਰ ਸਨ।