ਪੱਤਰ ਪ੍ਰਰੇਰਕ, ਛੇਹਰਟਾ : ਗੋਲਡ ਮੈਡਲਿਸਟ ਸਵ. ਵੀਰ ਸਰਬਜੋਤ ਸਿੰਘ ਪਿ੍ਰੰਸ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਪਿਪਲੀ ਸਾਹਿਬ ਪੁਤਲੀਘਰ ਵਿਖੇ ਚੇਅਰਮੈਨ ਮੰਗਵਿੰਦਰ ਸਿੰਘ ਖਾਪੜਖੇੜੀ, ਪ੍ਰਧਾਨ ਭੁਪਿੰਦਰ ਸਿੰਘ ਰਿੰਪੀ ਤੇ ਮਨਵਿੰਦਰ ਸਿੰਘ ਵਿੱਕੀ ਦੀ ਦੇਖ-ਰੇਖ ਹੇਠ ਵਿਰਸਾ ਸੰਭਾਲ ਗਤਕਾ ਮੁਕਾਬਲੇ, ਗਤਕਾ ਪ੍ਰਦਰਸ਼ਨ ਤੇ ਸਿੰਗਲ ਸੋਟੀ ਮੁਕਾਬਲੇ ਕਰਵਾਏ ਗਏ। ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਤੇ ਢਾਡੀ ਜੱਥਿਆਂ ਵੱਲੋਂ ਸਿੱਖ ਇਤਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਉਪਰੰਤ ਗਤਕਾ ਮੁਕਾਬਲੇ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਜਥੇਦਾਰ ਮਗਵਿੰਦਰ ਸਿੰਘ ਖਾਪੜਖੇੜੀ, ਕਾਂਗਰਸ ਸੂਬਾ ਵਾਈਸ ਚੇਅਰਮੈਨ ਡਿੰਪਲ ਅਰੋੜਾ, ਬਲਬੀਰ ਸਿੰਘ ਬੱਬੀ ਪਹਿਲਵਾਨ ਆਦਿ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਪ੍ਰਚਲਿਤ ਮੁਕਾਬਲਿਆਂ ਤੋਂ ਹੱਟ ਕੇ ਪੁਰਾਤਨ ਸ਼ਸਤਰ ਕਲਾ 'ਤੇ ਆਧਾਰਿਤ ਹਨ ਕਿਉਂਕਿ ਸ਼ਸਤਰ ਵਿੱਦਿਆ ਨੂੰ ਘੁੰਮਾਉਣ ਤੇ ਚਲਾਉਣ ਵਿਚ ਅੰਤਰ ਹੈ, ਜਿਸ ਦੇ ਹੱਥ ਵਿਚ ਸ਼ਸਤਰ ਹੈ, ਉਸ ਨੂੰ ਸ਼ਸਤਰ ਦੀ ਤਸੀਰ, ਬਣਤਰ ਤੇ ਚਲਾਉਣ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਪਤਾ ਹੋਵੇਗਾ ਕਿ ਕਿਹੜਾ ਸ਼ਸਤਰ ਕਿਸ ਦੀ ਕਾਟ ਹੈ ਤੇ ਕਿਸ ਹਾਲਾਤ ਵਿਚ ਕਿਹੜਾ ਸ਼ਸਤਰ ਵਰਤੋਂ ਵਿਚ ਆ ਸਕਦਾ ਹੈ, ਤਦ ਹੀ ਸ਼ਸਤਰ ਦਾ ਸਹੀ ਇਸਤੇਮਾਲ ਕਰ ਕੇ ਆਪਣੀ ਰੱਖਿਆ ਕਰਦੇ ਹੋਏ ਦੁਸ਼ਮਣ ਦੇ ਦੰਦ ਖੱਟੇ ਕੀਤੇ ਜਾ ਸਕਦੇ ਹਨ।

ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਗਤਕਾ ਅਖਾੜਿਆਂ ਦੀਆਂ ਟੀਮਾਂ ਦੇ ਕਰੀਬ 100 ਤੋਂ ਵੱਧ ਸਿੱਖ ਨੌਜਵਾਨਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ ਤੇ ਗਤਕਾ ਪ੍ਰਦਰਸ਼ਨ ਮੁਕਾਬਲਿਆਂ ਵਿਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਮੀਰੀ ਪੀਰੀ ਗਤਕਾ ਅਖਾੜਾ ਸੁਲਤਾਨਪੁਰ ਲੋਧੀ ਨੂੰ 7100 ਰਪਏ ਨਗਦ ਤੇ ਕੱਪ ਅਤੇ ਸਿੰਗਲ ਸੋਟੀ ਮੁਕਾਬਲੇ 'ਚ ਯਸਪ੍ਰਰੀਤ ਸਿੰਘ ਨੂੰ ਪਹਿਲਾ ਸਥਾਨ ਹਾਸਲ ਕਰਨ 'ਤੇ 3100 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਦਿਲਰਾਜ ਸਿੰਘ ਗਿੱਲ, ਦਵਿੰਦਰ ਸਿੰਘ ਮਰਦਾਨਾ, ਬੀਬੀ ਪਰਮਜੀਤ ਕੌਰ, ਕਿਰਨਜੌਤ ਕੌਰ, ਮਾਲਿਕ ਸਿੰਘ ਚੈਨਪੁਰ, ਦਿਲਬਾਗ ਸਿੰਘ, ਰਣਧੀਰ ਸਿੰਘ, ਅੰਮਿ੍ਤਪਾਲ ਸਿੰਘ ਸੋਹੀ, ਸਰਪ੍ਰਰੀਤ ਸਿੰਘ, ਗੋਰਵਦੀਪ ਸਿੰਘ, ਹਰਪ੍ਰਰੀਤ ਸਿੰਘ, ਅਮਨਪ੍ਰਰੀਤ ਸਿੰਘ, ਅਰਸ਼ਦੀਪ ਸਿੰਘ, ਮਨਜੀਤ ਸਿੰਘ, ਕਵਲਦੀਪ ਸਿੰਘ, ਉਸਤਾਦ ਸ਼ੇਰ ਸਿੰਘ, ਉਸਤਾਦ ਗੁਰਦੇਵ ਸਿੰਘ, ਗੁਰਪ੍ਰਰੀਤ ਸਿੰਘ ਰਾਜਾ, ਜਸਪਾਲ ਸਿੰਘ, ਡਾ. ਸੂਬਾ ਸਿੰਘ, ਮੈਨੇਜਰ ਕੁਲਦੀਪ ਸਿੰਘ, ਹੈੱਡ ਗ੍ੰਥੀ ਗੁਰਪ੍ਰਰੀਤ ਸਿੰਘ, ਬਾਬਾ ਬਲਜੋਤ ਸਿੰਘ, ਬਾਬਾ ਉਪਿੰਦਰਪਾਲ ਸਿੰਘ ਬਿੱਟੂ, ਸਿਮਰਜੀਤ ਕੌਰ, ਸਿਮਰਨ ਸਿੰਘ, ਕੰਵਲਦੀਪ ਸਿੰਘ ਤੇ ਅਮਨਦੀਪ ਸਿੰਘ ਰਾਜੂ ਆਦਿ ਹਾਜ਼ਰ ਸਨ।