v> ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੰਗਤ ਨੂੰ ਹਰੀਕੇ ਪੱਤਣ ਵਿਖੇ ਹਰਮਿੰਦਰ ਸਿੰਘ ਗਿੱਲ ਨੇ ਮੱਛੀ ਖੁਆਉਣ ਦੇ ਬਿਆਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ 'ਚ ਮਾਫ਼ੀ ਮੰਗੀ ਹੈ। ਇਹ ਮਾਫ਼ੀਨਾਮਾ ਗਿੱਲ ਨੇ ਆਪ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ। ਮੰਗ ਪੱਤਰ ਦੇਣ ਵਾਲੀ ਸਮੂਹ ਸੰਗਤ ਪਾਸੋਂ ਵੀ ਹੋਈ ਗ਼ਲਤੀ ਲਈ ਮਾਫ਼ੀ ਮੰਗੀ ਹੈ। ਦਸਣਯੋਗ ਹੈ ਕਿ ਹਰਮਿੰਦਰ ਸਿੰਘ ਗਿੱਲ ਨੇ ਇਕ ਜਨਤਕ ਰੈਲੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀ ਸੰਗਤ ਨੂੰ ਹਰੀਕੇ ਪੱਤਣ ਵਿਖੇ ਲਿਆ ਕੇ ਮੱਛੀ ਖੁਆਉਣ ਦਾ ਬਿਆਨ ਦਿੱਤਾ ਸੀ। ਇਸ 'ਤੇ ਛਿੜੇ ਵਿਵਾਦ ਤੋਂ ਬਾਅਦ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਬਿਆਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ 'ਚ ਮਾਫ਼ੀ ਮੰਗੀ ਹੈ।

Posted By: Seema Anand