ਗੋਰਵ ਜੋਸ਼ੀ, ਰਈਆ : ਪੰਜਾਬ 'ਚ ਕੈਪਟਨ ਸਰਕਾਰ ਦੇ ਰਾਜ ਵਿਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ ਤੇ ਪੰਜਾਬ ਦੇ ਲੋਕ ਬਾਦਲ ਰਾਜ ਵਿਚ ਹੋਏ ਵਿਕਾਸ ਕਾਰਜਾਂ ਨੂੰ ਚੇਤੇ ਕਰ ਕੇ ਮੌਜੂਦਾ ਸਰਕਾਰ ਨੂੰ ਕੋਸ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਤੇ ਮਾਝਾ ਜ਼ੋਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਮੀਆਂਵਿੰਡ ਨੇ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਨਿਭਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਤੇ ਪੰਜ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਰਾਜ ਵਿਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਕਾਂਗਰਸ ਦੇ ਰਾਜ 'ਚ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਤੇ ਲੋਕ ਸਕੀਮਾਂ ਲੈਣ ਲਈ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੋਂ ਸਤਾਏ ਲੋਕ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਤਾਂ ਜੋ ਕਾਂਗਰਸ ਸਰਕਾਰ ਨੂੰ ਚੱਲਦਾ ਕਰ ਕੇ ਸੱਤਾ ਦੀ ਚਾਬੀ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਦਿੱਤੀ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਨੇਤਰਪਾਲ ਸਿੰਘ ਸਾਬਕਾ ਸਰਪੰਚ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗਰਿੰਦਰਪਾਲ ਸਿੰਘ ਰਈਆ, ਹੈਪੀ ਖੱਖ, ਚੇਅਰਮੈਨ ਹਰਿੰਦਰ ਸਿੰਘ ਬੱਬੂ, ਸਾਬਕਾ ਸਰਪੰਚ ਪਲਵਿੰਦਰ ਸਿੰਘ, ਸਰਤਾਜ ਸਿੰਘ ਸਠਿਆਲਾ, ਸਰਪੰਚ ਮਨਜਿੰਦਰ ਸਿੰਘ, ਸਾਬਕਾ ਸਰਪੰਚ ਮਨਜਿੰਦਰ ਸਿੰਘ, ਜਥੇਦਾਰ ਰਾਮ ਸਿੰਘ, ਸਰਪੰਚ ਦਲਵਿੰਦਰ ਸਿੰਘ, ਹੀਰਾ ਸਿੰਘ ਜਵੰਦਪੁਰ, ਰਵੀਸ਼ੇਰ ਸਿੰਘ ਸ਼ਾਹ ਬਿਹਾਰੀਪੁਰ, ਗੁਰਸਾਹਿਬ ਸਿੰਘ ਰਾਮਪੁਰੀਆ, ਸਰਦੂਲ ਸਿੰਘ, ਗੁਲਜ਼ਾਰ ਸਿੰਘ ਸ਼ਾਹ, ਰਣਜੀਤ ਸਿੰਘ ਰਾਣਾ, ਰਾਜਾ ਮੀਆਂਵਿੰਡ, ਡਿੰਪੀ ਮੀਆਂਵਿੰਡ, ਜਥੇਦਾਰ ਸੁਖਦੇਵ ਸਿੰਘ ਦੇਲਾਂਵਾਲ, ਜਥੇਦਾਰ ਗੁਰਨਾਮ ਸਿੰਘ ਸਰਾਂ ਤਲਵੰਡੀ, ਸਾਬਕਾ ਸਰਪੰਚ ਤਰਲੋਕ ਸਿੰਘ, ਨਿੰਮਾ ਪ੍ਰਧਾਨ, ਰਵੀ ਟਪਿਆਲਾ, ਸਾਬਕਾ ਸਰਪੰਚ ਅਮਰੀਕ ਸਿੰਘ ਦੇਲਾਂਵਾਲ ਆਦਿ ਅਕਾਲੀ ਵਰਕਰ ਹਾਜ਼ਰ ਸਨ।