Punjab news ਅੰਮ੍ਰਿਤਸਰ, ਜੇਐੱਨਐੱਨ : ਸਰਕਾਰੀ ਮੈਡੀਕਲ ਕਾਲਜ ’ਚ ਪੜ੍ਹਾਈ ਕਰ ਰਹੀ ਸ਼ੈਫਾਲੀ ਨਾਂ ਦੀ ਸਟੂਡੈਂਟ ਦੇ ਬੈਂਕ ਖਾਤੇ ’ਚੋ 2.27 ਲੱਖ ਰੁਪਏ ਕੱਢੇ ਗਏ। ਪੁਲਿਸ ਨੇ ਹੈਕਰਜ਼ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਧੋਖਾਧੜੀ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਈਬਰ ਸ਼ਾਖਾ ਮੁਲਜ਼ਮਾਂ ਦਾ ਪਤਾ ਲਗਾਉਣ ’ਚ ਲੱਗੀ ਹੋਈ ਹੈ।

ਸ਼ੈਫਾਲੀ ਨੇ ਪੁਲਿਸ ਨੂੰ ਦੱਸਿਆ ਕਿ 4 ਮਾਰਚ ਨੂੰ ਉਨ੍ਹਾਂ ਦੇ ਮੋਬਾਈਲ ’ਤੇ ਇਕ ਵਿਅਕਤੀ ਨੇ ਕਾਲ ਕਰਕੇ ਦੱਸਿਆ ਕਿ ਉਹ ਸਟੇਟ ਬੈਂਕ ਆਫ਼ ਇੰਡੀਆ ਤੋਂ ਬੋਲ ਰਹੀ ਹੈ। ਮਹਿਲਾ ਨੇ ਉਨ੍ਹਾਂ ਨੂੰ ਆਪਣਾ ਨਾਂ ਮੇਘਨਾ ਸ਼ਰਮਾ ਦੱਸਿਆ। ਉਸ ਨੇ ਦੱੱਸਿਆ ਕਿ ਉਨ੍ਹਾਂ ਦਾ ਕ੍ਰੈਡਿਟ ਕਾਰਡ ਬਣ ਚੁੱਕਾ ਹੈ ਤੇ ਉਹ ਉਨ੍ਹਾਂ ਤੋਂ ਬੈਂਕ ਖਾਤੇ ਦੇ ਸਬੰਧ ’ਚ ਜਾਣਕਾਰੀ ਲੈਣਾ ਚਾਹੁੰਦੀ ਹਾਂ। ਇਸ ਤੋਂ ਬਾਅਦ ਬੈਂਕ ਵੱਲੋ ਕ੍ਰੈਡਿਟ ਕਾਰਡ ਉਨ੍ਹਾਂ ਨੂੰ ਭੇਜਿਆ ਜਾਵੇਗਾ। ਸ਼ੈਫਾਲੀ ਨੇ ਦੱਸਿਆ ਤਿ ਮੇਘਨਾ ਨੇ ਉਸ ਤੋਂ ਉਨ੍ਹਾਂ ਦੇ ਖਾਤੇ ਦੀ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਦੇ ਮੋਬਾਈਲ ’ਤੇ ਮੈਸੇਜ ਮਿਲਿਆ ਕਿ ਉਨ੍ਹਾਂ ਦੇ ਬੈਂਕ ਖਾਤੇ ’ਚੋ 2,27,448 ਰੁਪਏ ਕੱਟ ਚੁੱਕੇ ਹਨ। ਸ਼ੈਫਾਲੀ ਨੇ ਤੁਰੰਤ ਇਸ ਦੀ ਸ਼ਿਕਾਇਤ ਸਟੇਟ ਬੈਂਕ ਆਫ਼ ਇੰਡੀਆ ਚੇ ਪੁਲਿਸ ਅਧਿਕਾਰੀਆਂ ਤੋਂ ਲਈ।

Posted By: Sarabjeet Kaur