ਰਾਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਖੁੱਲ੍ਹੇ ਦਰਸ਼ਨ ਦੀਦਾਰੇ ਲਾਂਘੇ ਰਸਤੇ ਪਿਛਲੇ ਸਾਲ ਮਿਲੇ ਦੋ ਵਿਛੜੇ ਭਰਾਵਾਂ ਦਾ ਮੇਲ ਹੋਣ ਤੋਂ ਬਾਅਦ ਭਾਰਤ ਰਹਿੰਦੇ ਆਪਣੇ ਭਰਾ ਦੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ। ਅੱਜ ਦੋਵੇਂ ਭਰਾ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜੇ।

ਇੱਥੇ ਦੱਸਣਯੋਗ ਹੈ ਕਿ ਹਬੀਬ ਉਰਫ ਸਿੱਕਾ ਖ਼ਾਨ ਦੂਸਰਾ ਭਰਾ ਜੋ ਪਾਕਿਸਤਾਨ ਵਿਖੇ ਰਹਿੰਦੇ ਸਦੀਕ ਤੇ ਹੋਰ ਬਾਕੀ ਭਰਾ ਤੇ ਪਰਿਵਾਰਕ ਮੈਂਬਰ ਪਾਕਿਸਤਾਨ ਵਿਖੇ ਰਹਿੰਦੇ ਸਨ ਜਿਨ੍ਹਾਂ ਨੂੰ 1947 ਦੀ ਵੰਡ ਤੋਂ ਬਾਅਦ ਹਬੀਬ ਉਰਫ ਸਿੱਕਾ ਖ਼ਾਨ ਮਿਲਣ ਲਈ ਪਿਛਲੇ ਦਿਨੀਂ ਭਾਰਤ ਤੋਂ ਪਾਕਿਸਤਾਨ ਗਏ ਸਨ ਜਿਨ੍ਹਾਂ ਨੇ ਫੈਸਲਾਬਾਦ ਵਿਖੇ ਆਪਣੇ ਵਿਛੜੇ ਪਰਿਵਾਰ ਨਾਲ ਕੁਝ ਦਿਨ ਬਿਤਾਏ। ਉੱਥੇ ਹੀ ਭਾਰਤੀ ਭਰਾ ਹਬੀਬ ਉਰਫ ਸਿੱਕਾ ਖਾਨ ਨੇ ਪਾਕਿਸਤਾਨ ਸਥਿਤ ਪਾਕਿਸਤਾਨੀ ਦੂਤਘਰ ਦੇ ਕੋਲੋਂ ਪਾਕਿਸਤਾਨ ਰਹਿੰਦੇ ਆਪਣੇ ਭਰਾ ਦਾ ਵੀਜ਼ਾ ਨਾਲ ਲੈ ਕੇ ਜਾਣ ਲਈ ਭਾਰਤ ਵਾਸਤੇ ਮੰਗਿਆ ਸੀ ਜਿਸ ਨੂੰ ਭਾਰਤੀ ਹਾਈ ਕਮਿਸ਼ਨ ਪਾਕਿਸਤਾਨ ਨੇ ਕਬੂਲ ਕਰਦਿਆਂ ਸਿੱਕਾ ਖਾਨ ਦੇ ਕਹਿਣ ਤੇ ਤੇ ਭਾਰਤ ਸਰਕਾਰ ਦੇ ਕਹਿਣ ਤੇ ਪੱਖ ਸਨ ਵਸਦੇ ਭਰਾ ਸਦੀਕ ਨੂੰ ਨਾਲ ਭਾਰਤ ਲੈ ਕੇ ਆਉਂਦੀ ਵੀਜ਼ਾ ਦਿੱਤਾ ਗਿਆ ਹੈ। ਅਟਾਰੀ ਵਾਹਗਾ ਸਰਹੱਦ ਰਸਤੇ ਅੱਜ ਦੋਵੇਂ ਭਰਾਵਾਂ ਦਾ ਪੁੱਜਣ ਤੇ ਪਿੰਡ ਵਾਸੀਆਂ ਵੱਲੋਂ ਤੇ ਉਸ ਦੇ ਸਾਕ ਸਬੰਧੀਆਂ ਵੱਲੋਂ ਜੀ ਆਇਆਂ ਕਹਿੰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ।

ਦੋਵੇਂ ਭਰਾਵਾਂ ਨੂੰ ਮਿਲਾਉਣ ਵਾਲੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਖੋਜਕਾਰ ਜਨਾਬ ਨਾਸਰ ਢਿੱਲੋਂ ਤੇ ਸਰਦਾਰ ਭੁਪਿੰਦਰ ਸਿੰਘ ਲਵਲੀ ਸ੍ਰੀ ਨਨਕਾਣਾ ਸਾਹਿਬ ਨੇ ਦੋਵੇਂ ਭਰਾਵਾਂ ਦਾ ਜਿੱਥੇ ਮਿਲਾਨ ਮਿਲਾਨ ਕਰਵਾਇਆ ਵਿਛੜਿਆਂ ਨੂੰ ਮਿਲਾਇਆ ਉਥੇ ਹੀ ਅੱਜ ਉਨ੍ਹਾਂ ਨੂੰ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਲਾਹੌਰ ਤੋ ਖ਼ਰੀਦਦਾਰੀ ਕਰਵਾ ਕੇ ਸਾਰਾ ਸਾਮਾਨ ਦੇ ਕੇ ਦੋਵੇਂ ਭਰਾਵਾਂ ਨੂੰ ਭਾਰਤ ਲਈ ਰਵਾਨਾ ਕੀਤਾ।

Posted By: Jagjit Singh