ਹਰਵਿੰਦਰ ਸਿੰਘ ਸਿੱਧੂ, ਰਮਦਾਸ : ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਦੀ ਚੋਣ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਯੂਥ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿਚ 11 ਵਾਰਡਾਂ ਦੇ ਕੌਸਲਰਾਂ ਨੇ ਹਿੱਸਾ ਲਿਆ। ਸਰਬਸੰਮਤੀ ਨਾਲ ਨੌਜਵਾਨ ਆਗੂ ਗੁਰਪਾਲ ਸਿੰਘ ਸਿੰਧੀ ਨੂੰ ਨਗਰ ਕੌਸਲ ਰਮਦਾਸ ਦਾ ਪ੍ਰਧਾਨ ਚੁਣਿਆ ਗਿਆ ਅਤੇ ਮੀਤ ਪ੍ਰਧਾਨ ਦਿਨੇਸ਼ ਕੁਮਾਰ ਸੰਨੀ ਨੂੰ ਚੁਣਿਆ ਗਿਆ।

ਵਰਣਨਯੋਗ ਹੈ ਕਿ ਪਿਛਲੇ ਸਮੇਂ ਹੋਈਆਂ ਨਗਰ ਕੌਸਲ ਚੋਣਾਂ ਵਿਚ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਪੁੱਤਰ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ ਪਹਿਲੀ ਵਾਰੀ ਵੱਡੀ ਜਿੱਤ ਪ੍ਰਰਾਪਤ ਕਰਦਿਆਂ 11 ਵਾਰਡਾਂ ਵਿਚੋ 8 ਵਾਰਡਾਂ 'ਤੇ ਕਬਜ਼ਾ ਕਰਕੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਗਰ ਕੌਂਸਲ 'ਤੇ ਕਬਜ਼ਾ ਕੀਤਾ। ਨਵ-ਨਿਯੁਕਤ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਨੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕੰਵਰਪ੍ਰਤਾਪ ਸਿੰਘ ਅਜਨਾਲਾ, ਕੌਸਲਰਾਂ ਤੇ ਸਮੂਹ ਰਮਦਾਸ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਕਸਬੇ ਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਕਰਵਾਇਆ ਜਾਵੇਗਾ।

ਇਸ ਮੌਕੇ ਮਾਨਵ ਰੰਧਾਵਾ, ਕਾਰਜ ਸਾਧਕ ਅਫਸਰ ਜਗਤਾਰ ਸਿੰਘ, ਪੀਏ ਇੰਦਰਜੀਤ ਸਿੰਘ, ਪੀਏ ਅਜੈਪਾਲ ਸਿੰਘ, ਕੌਂਸਲਰ ਪਰਮਜੀਤ ਕੌਰ, ਕੌਂਸਲਰ ਐਡਵੋਕੇਟ ਰਕੇਸ਼ ਚੰਦਰ ਕਾਠੀਆ, ਕੌਂਸਲਰ ਮਾਤਾ ਦਲਜੀਰ ਕੌਰ ਖਹਿਰਾ, ਕੌਸਲਰ ਗੁਰਮੀਤ ਕੌਰ, ਕੌਂਸਲਰ ਸ਼ੈਲੀ ਰਾਣੀ, ਕੌਂਸਲਰ ਨਿਰਮਲ ਕੌਰ, ਸਰਪੰਚ ਪਿ੍ਰਥਵੀਪਾਲ ਸਿੰਘ ਘੋਨੇਵਾਹਲਾ, ਸਰਪੰਚ ਰੁਪਿੰਦਰ ਸਿੰਘ ਵਾਹਲਾ, ਸਰਪੰਚ ਜਤਿੰਦਰਪਾਲ ਸਿੰਘ, ਸਰਪੰਚ ਹਰਦੀਪ ਸਿੰਘ, ਸਰਪੰਚ ਪ੍ਰਗਟ ਸਿੰਘ, ਸਰਪੰਚ ਰਣਜੀਤ ਸਿੰਘ ਅਵਾਣ, ਸਰਪੰਚ ਸਵਿੰਦਰ ਸਿੰਘ ਕੋਟ ਆਦਿ ਹਾਜ਼ਰ ਸਨ।