ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਆਪਣੀ ਮਿਹਨਤ ਦੇ ਬਲਬੂੁਤੇ 'ਤੇ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦਾ ਹੈ। ਇਹ ਗੱਲ ਨੂੰ ਸੱਚ ਕਰ ਦਿਖਾਇਆ ਹੈ ਅੰਮਿ੍ਤਸਰ ਤੋਂ ਜਰਮਨੀ ਗਏ ਗੁਰਜਿੰਦਰ ਸਿੰਘ ਨੇ। ਜਿਨ੍ਹਾਂ ਨੂੰ ਜਰਮਨੀ ਦੀ ਮਸ਼ਹੂਰ ਕੰਪਨੀ ਬੇਡਨ ਵਰਟੈੱਮਬਰਗ 'ਚ ਬਤੌਰ ਡਾਇਮਲਰ ਏਜ਼ੀ ਦੇ ਵਾਈਸ ਮੈਨੇਜਰ ਵਜੋਂ ਵਧੀਆ ਕੰਮ ਕਰਨ 'ਤੇ ਸਨਮਾਨਿਤ ਕੀਤਾ ਗਿਆ। ਇਹ ਬ੍ਾਂਡ ਲਗਜ਼ਰੀ ਗੱਡੀਆਂ, ਕੋਚਾਂ ਤੇ ਬੱਸਾਂ ਲਈ ਜਾਣਿਆ ਜਾਂਦਾ ਹੈ। ਗੁਰਜਿੰਦਰ ਸਿੰਘ ਪੰਜਾਬ ਤੋਂ ਛੋਟੀ ਉਮਰੇ ਵਿਦੇਸ਼ ਚਲੇ ਗਏ ਸਨ। ਉਨ੍ਹਾਂ ਇਹ ਸਨਮਾਨ ਹਾਸਲ ਕਰ ਕੇ ਪੰਜਾਬ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।