ਜਸਪਾਲ ਸਿੰਘ ਗਿੱਲ, ਮਜੀਠਾ : ਬੀਤੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਐਲੀਮੈਂਟਰੀ ਸਕੂਲਾਂ ਦੇ ਸੈਂਟਰ ਮੁੱਖ ਅਧਿਆਪਕ ਅਤੇ ਸਕੂਲ ਮੁੱਖ ਅਧਿਆਪਕਾਂ ਦੀ ਸਿੱਧੀ ਭਰਤੀ ਲਈ ਵਿਭਾਗੀ ਟੈਸਟ ਲਏ ਗਏ, ਜਿਨ੍ਹਾਂ ਵਿਚ ਸੈਂਟਰ ਮੁੱਖ ਅਧਿਆਪਕ ਲਈ 375 ਅਤੇ ਸਕੂੁਲ ਮੁੱਖ ਅਧਿਆਪਕਾਂ ਲਈ 1558 ਅਸਾਮੀਆਂ ਭਰਨੀਆਂ ਸਨ, ਜਿਸ ਵਿਚ 25 ਫੀਸਦੀ ਕੋਟੇ ਦੀ ਰੈਗੂਲਰ ਭਰਤੀ ਲਈ ਕਰੀਬ 20 ਹਜ਼ਾਰ ਅਧਿਆਪਕਾਂ ਨੇ ਹਿੱਸਾ ਲਿਆ, ਜਿਸ ਤਹਿਤ ਬਲਾਕ ਐਲੀਮੈਂਟਰੀ ਸਿੱਖਿਆ ਦਫਤਰ ਮਜੀਠਾ-1 ਅਧੀਨ ਸਰਕਾਰੀ ਐਲੀਮੈਂਟਰੀ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਬਤੌਰ ਸਿੱਖਿਆ ਪ੍ਰਰੋਵਾਈਡਰ ਸੇਵਾ ਨਿਭਾ ਰਹੇ ਗੁਰਬੀਰ ਸਿੰਘ ਸਮਰਾ ਨੇ ਵੀ ਇਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਪ੍ਰਤੀਯੋਗਤਾ ਪਾਸ ਕਰਨ ਉਪਰੰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਟਰਪਈ ਬਲਾਕ ਮਜੀਠਾ-1 ਵਿਖੇ ਬਤੌਰ ਸਕੂਲ ਮੁੱਖ ਅਧਿਆਪਕ ਅਹੁਦਾ ਸੰਭਾਲਿਆ। ਸਕੂਲ ਅਧਿਆਪਕਾਂ ਨੇ ਸਮਰਾ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ। ਇਸ ਮੌਕੇ ਮੁੱਖ ਅਧਿਆਪਕ ਗੁਰਬੀਰ ਸਿੰਘ ਸਮਰਾ ਨਾਲ ਮੈਡਮ ਮਨਜੀਤ ਕੌਰ, ਦਲਜੀਤ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।

ਫੋਟੋ-54