ਗੁਰਨੇਕ ਸਿੰਘ ਪੰਨੂ,ਖਾਸਾ : ਅੱਜ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਜੀ.ਟੀ ਰੋਡ ਅਟਾਰੀ ਤੋਂ ਅੰਮ੍ਰਿਤਸਰ ਸੜਕ 'ਤੇ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਚੌਂਕੀ ਖਾਸਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਪਹਿਚਾਣ ਯੌਧਾ ਸਿੰਘ ਉਮਰ ਤਕਰੀਬਨ 39 ਸਾਲ ਵਾਸੀ ਪਿੰਡ ਹੁਸ਼ਿਆਰਨਗਰ ਜ਼ਿਲ੍ਹਾ ਅੰਮ੍ਰਿਤਸਰ ਵਜੋ ਹੋਈ ਹੈ, ਜੋ ਕਿ ਆਪਣੇ ਪਿੰਡ ਤੋਂ ਕਿਸੇ ਨਿੱਜੀ ਕੰਮ ਵਾਸਤੇ ਮੋਟਰਸਾਈਕਲ 'ਤੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਕਿ ਇੰਡਿਆ ਗੇਟ ਦੇ ਕਰੀਬ ਇਕ ਟਿੱਪਰ ਜਿਸ ਦਾ ਨੰਬਰ ਪੀ.ਬੀ 07 ਏ.ਡਬਲਯੂ 3737, ਦੀ ਲਪੇਟ ਵਿਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਚੌਂਕੀ ਖਾਸਾ ਦੇ ਮੁਲਾਜ਼ਮਾਂ ਵੱਲੋਂ ਮੌਕੇ 'ਤੇ ਪਹੁੰਚ ਜੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Posted By: Ramanjit Kaur