ਮਨਿੰਦਰ ਸਿੰਘ ਗੋਰੀ, ਅੰਮਿ੍ਤਸਰ

ਮੰਗਲਵਾਰ ਸ਼ਾਮ ਭਗਤਾਂ ਵਾਲਾ ਡੰਪ 'ਤੇ ਭਿਆਨਕ ਅੱਗ ਲੱਗ ਗਈ ਤੇ ਧੂੰਏਂ ਦੀ ਮਾਰ ਇਲਾਕੇ ਦੇ ਘਰਾਂ ਤੋਂ ਲੈ ਕੇ ਗੁਰਦੁਆਰਾ ਸ਼ਹੀਦਾਂ ਸਾਹਿਬ ਤਕ ਦੇਖੀ ਗਈ। ਇਸ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਮੌਕੇ 'ਤੇ ਪੁੱਜੇ। ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਇਲਾਕਾ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਇਸ ਕੂੜੇ ਦੇ ਡੰਪ ਨੂੰ ਸਰਕਾਰ ਬਣਨ 'ਤੇ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੀ ਬਣ ਗਈ ਪਰ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ। ਡੰਪ ਦੀ ਮਾਰ ਤੋਂ ਇਲਾਕਾ ਵਾਸੀਆਂ ਨੂੰ ਰਾਹਤ ਲਈ ਕਾਂਗਰਸੀ ਵਿਧਾਇਕ ਤੇ ਮੰਤਰੀਆਂ ਨੇ ਉਦਘਾਟਨ ਕੀਤਾ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੰਪ 'ਤੇ ਮਨਪ੍ਰਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਜਗ੍ਹਾ ਤੇ ਸਾਹ ਦੀਆਂ ਬਿਮਾਰੀਆਂ ਨਾਲ ਸਬੰਧਤ ਹਸਪਤਾਲ ਬਣਾਇਆ ਜਾਵੇਗਾ। ਡੰਪ 'ਤੇ ਹਸਪਤਾਲ ਬਣਨਾ ਦੂਰ ਦੀ ਗੱਲ ਹੈ, ਬੀਤੀ ਸ਼ਾਮ ਅੱਗ ਲੱਗਣ ਨਾਲ ਇਨ੍ਹਾਂ ਦੇ ਵਾਅਦਿਆਂ ਦੀ ਸੱਚਾਈ ਲੋਕਾਂ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਏਨਾ ਧੂੰਆਂ ਹੋ ਗਿਆ ਸੀ ਇਲਾਕਾ ਨਿਵਾਸੀਆਂ ਨੇ ਰਾਤ ਰਿਸ਼ਤੇਦਾਰਾਂ ਘਰਾਂ ਵਿਚ ਜਾ ਕੇ ਬਿਤਾਈ। ਇਸ ਡੰਪ 'ਤੇ ਲੱਗੇ ਕੂੜੇ ਦੇ ਡੰਪ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।

ਗਿੱਲ ਨੇ ਕਿਹਾ ਕਿ ਇਸ ਘਟਨਾ ਦੇ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਲਕਾ ਵਿਧਾਇਕ ਤੇ ਕਾਂਗਰਸ ਸਰਕਾਰ ਹੈ। 2022 ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ 'ਤੇ ਇਸ ਕੂੜੇ ਦੇ ਡੰਪ ਨੂੰ ਇਥੋਂ ਸ਼ਿਫਟ ਕੀਤਾ ਜਾਵੇਗਾ ਤੇ ਇਲਾਕਾ ਨਿਵਾਸੀਆਂ ਨੂੰ ਨਿਜਾਤ ਦਿਵਾਈ ਜਾਵੇਗੀ।

ਇਸ ਮੌਕੇ ਕੌਸਲਰ ਬੀਬੀ ਭੋਲੀ, ਬੀਬੀ ਕੁਲਦੀਪ ਕੌਰ, ਮੁਖਤਾਰ ਸਿੰਘ ਖਾਲਸਾ, ਜਗਪ੍ਰਰੀਤ ਸਿੰਘ ਸ਼ੈਪੀ, ਅਮਰਜੀਤ ਸਿੰਘ, ਸਤਿੰਦਰਜੀਤ ਸਿੰਘ ਜੋਨੀ, ਗੁਰਮੀਤ ਸਿੰਘ ਸੁਰਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ ਕਸੇਲ, ਪਵਨ ਗਿੱਲ, ਬੱਬਲੂ ਨੂਰੀ ਮੁਹੱਲਾ, ਜਸਪਾਲ ਮਸੀਹ, ਵਿਕਰਮਜੀਤ ਸਿੰਘ, ਸਾਹਿਬ ਸਿੰਘ ਟਾਇਰਾਂ ਵਾਲੇ, ਮਹਿੰਦਰ ਸਿੰਘ, ਅਨਿਲ ਵਸ਼ਿਸ਼ਟ ਬੰਟੀ, ਮਧੂਪਾਲ ਸਿੰਘ ਗੋਗਾ, ਲਖਵਿੰਦਰ ਸਿੰਘ ਗਾਬੜੀਆ, ਜੋਗਿੰਦਰ ਸਿੰਘ ਘੰਟੀ, ਪੁਸ਼ਪਿੰਦਰ ਸਿੰਘ ਪਾਰਸ, ਰਾਜਾ ਪਹਿਲਵਾਨ, ਹਰਪ੍ਰਰੀਤ ਸਿੰਘ ਖਾਲਸਾ, ਸ਼ਨਜੀਤਪਾਲ ਸਿੰਘ ਸਾਬੀ, ਕਰਨਬੀਰ ਸਿੰਘ ਸ਼ਾਮ, ਹਰਪਾਲ ਸਿੰਘ, ਬਾਬਾ ਰੱਤਾ, ਗੱਜਣ ਸਿੰਘ, ਕੁਲਵਿੰਦਰ ਸਿੰਘ ਕੁੱਕੂ ਆਦਿ ਮੌਜੂਦ ਸਨ।