ਬਲਰਾਜ ਸਿੰਘ, ਵੇਰਕਾ : ਅਹਿਮ ਮਸਲਿਆਂ ਤੇ ਵਿਚਾਰਾਂ ਕਰਨ ਲਈ ਪੈਨਸ਼ਨਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਸਾਥੀ ਕਰਮ ਸਿੰਘ ਪ੍ਰਧਾਨ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਪੂਰਬ ਮੰਡਲ ਅੰਮ੍ਰਿਤਸਰ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਸਾਥੀ ਕਰਮ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਕਾਰੀਆਂ ਦੀਆਂ ਮੰਗਾਂ ਤੁਰੰਤ ਹੱਲ ਕਰਕੇ ਰਾਹਤ ਦਿੱਤੀ ਜਾਵੇ। ਮੰਗਾਂ ਸਬੰਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਜਲੀ ਦੀ ਰਿਆਇਤ ਜੋ ਪਹਿਲੋਂ ਦਿੱਤੀ ਜਾਂਦੀ ਸੀ ਉਸੇ ਪੈਟਰਨ ਨੂੰ ਮੁੜ੍ਹ ਚਾਲੂ ਕੀਤਾ ਜਾਵੇ 'ਤੇ ਮੈਡੀਕਲ ਭੱਤਾ 500 ਰੁਪਏ ਤੋਂ ਵਧਾ ਕੇ 2 ਹਜ਼ਾਰ ਰੁਪਏ ਕੀਤਾ ਜਾਵੇ। ਕਰਮਚਾਰੀਆਂ ਦਾ ਸਮੇ ਸਿਰ ਇਲਾਜ਼ ਕਰਵਾਉਣ ਲਈ ਕੈਸ਼ਲੈੱਸ ਸਕੀਮ ਜੋ ਪਹਿਲਾਂ ਚੱਲ ਰਹੀ ਸੀ ਬਾਅਦ 'ਚ ਬੰਦ ਕਰ ਦਿੱਤੀ ਗਈ ਉਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ। ਪੈਂਡਿੰਗ ਰਹਿੰਦੀਆਂ ਡੀ.ਏ ਦੀਆਂ ਕਿਸ਼ਤਾਂ ਦਾ ਏਰੀਅਰ ਯੱਕਮੁਸ਼ਤ ਦੇਣ 'ਤੇ ਭਵਿੱਖ 'ਚ ਕਿਸ਼ਤ ਸਮੇਂ ਸਿਰ ਲਗਾਈ ਜਾਵੇ। ਉਨ੍ਹਾਂ ਕਿਹਾ ਕਿ 10 ਦਸੰਬਰ 2018 ਨੂੰ ਸੂਬਾ ਕਮੇਟੀ ਦੇ ਸੱਦੇ ਪਟਿਆਲਾ ਵਿਖੇ ਧਰਨਾ ਦਿੱਤਾ ਪਾਵਰਕਾਮ ਤੇ ਟ੫ਾਂਸਕੋ ਨੂੰ ਅਪੀਲ ਕੀਤੀ ਕਿ ਫੋਰੀ ਤੋਰ ਤੇ ਮੀਟਿੰਗ ਦਿੱਤੀ ਜਾਵੇ। ਪ੍ਰਧਾਨ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਮੰਗਾਂ ਦਾ ਢੁਕਵਾਂ ਹੱਲ ਨਾ ਕੱਢਿਆ ਗਿਆ ਤਾਂ ਜਥੇਬੰਦੀ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਕਰਨੈਲ ਸਿੰਘ, ਨਰਿੰਦਰ ਕੁਮਾਰ ਮੁਸਤਫਾਬਾਦ, ਬਾਲ ਸਿੰਘ, ਵਿਰਸਾ ਸਿੰਘ, ਅਮਰੀਕ ਸਿੰਘ ਕਾਹਨੂੰਵਾਨ, ਚਰਨਜੀਤ ਬਾਵਾ, ਜਗਦੀਸ਼ ਸਿੰਘ, ਬਲਵਿੰਦਰ ਸਿੰਘ, ਗਿਆਨ ਸਿੰਘ ਆਦਿ ਮੋਜੂਦ ਸਨ।