ਅੰਮ੍ਰਿਤਸਰ, ਜੇਐੱਨਐੱਨ : ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ’ਤੇ ਖ਼ਤਰਨਾਕ ਅਸਰ ਨਹੀਂ ਦਿਖਾ ਸਕੀ। ਤੀਜੀ ਲਹਿਰ ਦੀ ਦਸਤਕ ਦੇਣ ਦੀ ਚਰਚਾ ’ਤੇ ਰਾਹਤ ਭਰੀ ਖ਼ਬਰ ਹੈ ਕਿ ਬੱਚਿਆਂ ’ਚ ਕੋਰੋਨਾ ਨਾਲ ਲੜਨ ਲਈ ਐਂਟੀ ਬਾਡੀ ਵਿਕਸਿਤ ਹੋ ਚੁੱਕੀ ਹੈ। ਅੰਮ੍ਰਿਤਸਰ ਦੇ 92 ਬੱਚਿਆਂ ’ਚ 50 ਫੀਸਦੀ ਐਂਟੀ ਬਾਡੀ ਮਿਲੀ ਹੈ। ਇਸ ਦਾ ਅਰਥ ਹੈ ਕਿ ਇਹ ਬੱਚੇ ਪਹਿਲਾਂ ਕੋਰੋਨਾ ਸੰਕ੍ਰਮਿਤ ਤਾਂ ਹੋਏ, ਪਰ ਇਸ ਵਾਇਰਸ ਨਾਲ ਲੜਨ ਲਈ ਸਰੀਰ ’ਚ ਐਂਟੀ ਬਾਡੀ ਦਾ ਨਿਰਮਾਣ ਵੀ ਹੋਇਆ। ਇਸ ਐਂਟੀ ਬਾਡੀ ਨੇ ਵਾਇਰਸ ਦਾ ਗੰਭੀਰ ਪ੍ਰਭਾਵ ਛੱਡਣ ’ਚ ਨਾਕਾਮ ਕਰਕੇ ਵਾਇਰਸ ਨੂੰ ਨਸ਼ਟ ਕਰ ਦਿੱਤਾ ਹੈ।

ਦਰਅਸਲ ਸਿਹਤ ਵਿਭਾਗ ਨੇ 19 ਜੁਲਾਈ ਨੂੰ ਅੰਮ੍ਰਿਤਸਰ ਦੇ ਤਿੰਨ ਹਸਪਤਾਲਾਂ ਸਿਵਿਲ ਹਸਪਤਾਲ ਅੰਮ੍ਰਿਤਸਰ, ਸਿਵਿਲ ਅਜਨਾਲਾ ਤੇ ਸਿਵਿਲ ਹਸਪਤਾਲ ਬਾਬਾ ਬਕਾਲਾ ’ਚ ਕੁੱਲ 92 ਬੱਚਿਆਂ ਦੇ ਬਲਡ ਦੇ ਨਮੂਨੇ ਲਏ ਸੀ। 50 ਫੀਸਦੀ ਸੈਂਪਲ ਸ਼ਹਿਰੀ ਖੇਤਰਾਂ ਤੋਂ, ਜਦਕਿ ਏਨੇ ਹੀ ਪਿੰਡਾਂ ’ਚੋ ਲਏ ਗਏ ਸੀ। ਇਹ ਇਸ ਲਈ ਕੀਤਾ ਤਾਂਕਿ ਪਤਾ ਲਗਾਇਆ ਜਾ ਸਕੇ ਕਿ ਤੀਜੀ ਲਹਿਰ ਆਉਣ ’ਤੇ ਜੇ ਬੱਚੇ ਕੋਰੋਨਾ ਦੀ ਲਪੇਟ ’ਚ ਆਉਂਦੇ ਹਨ ਤਾਂ ਸਰੀਰ ’ਚ ਬਾਡੀ ਹੈ ਜਾਂ ਨਹੀਂ। ਮੌਜੂਦਾ ਸਮੇਂ ’ਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ। ਇਸ ਲਹਿਰ ’ਚ ਵੀ 300 ਤੋਂ ਜ਼ਿਆਦਾ ਬੱਚੇ ਸਰਕਾਰੀ ਰਿਕਾਰਡ ਦੇ ਅਨੁਸਾਰ ਸੰਕ੍ਰਮਿਤ ਹੋਏ ਹਨ। 6 ਤੋਂ 9, 10 ਤੋਂ 13 ਤੇ 14 ਤੋਂ 17 ਉਮਰ ਦੇ ਇਨ੍ਹਾਂ 92 ਬੱਚਿਆਂ ਨੂੰ ਤਿੰਨ ਗਰੁੱਪਾਂ ’ਚ ਵੰਡ ਕੇ ਸੈਂਪਲ ਲਏ ਗਏ।

Posted By: Sarabjeet Kaur