ਸਟਾਫ ਰਿਪੋਰਟਰ, ਅੰਮਿ੍ਤਸਰ : ਸੈਰ- ਸਪਾਟਾ ਤੇ ਸਭਿਆਚਾਰਕ ਵਿਭਾਗ ਦੇ ਸਕੱਤਰ ਅਨੁਸਾਰ ਵਿਆਖਿਆ ਕੇਂਦਰ (ਗੋਲਡਨ ਟੈਂਪਲ ਪਲਾਜ਼ਾ) 24 ਤੋਂ 31 ਜੁਲਾਈ ਤੱਕ ਬੰਦ ਰਹੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਜਨਰਲ ਮੈਨੇਜਰ ਸੈਰ -ਸਪਾਟਾ ਤੇ ਸਭਿਆਚਾਰਕ ਵਿਭਾਗ ਅੰਮਿ੍ਤਸਰ ਨੇ ਦੱਸਿਆ ਕਿ ਵਿਆਖਿਆ ਕੇਂਦਰ (ਗੋਲਡਨ ਟੈਂਪਲ ਪਲਾਜ਼ਾ) ਦੀ ਮੁਰੰਮਤ, ਸਾਫ਼-ਸਫ਼ਾਈ ਤੇ ਤਕਨੀਕੀ ਕੰਮ ਚੱਲ ਰਿਹਾ ਹੈ , ਜਿਸ ਕਰਕੇ ਆਮ ਲੋਕਾਂ ਦੇ ਵੇਖਣ ਲਈ ਵਿਆਖਿਆ ਕੇਂਦਰ 24 ਤੋਂ 31 ਜੁਲਾਈ ਤੱਕ ਬੰਦ ਰਹੇਗਾ। ਇਸ ਸਮੇਂ ਦੌਰਾਨ ਵਿਰਾਸਤੀ ਮਾਰਗ ਦਾ ਲਾਂਘਾ ਉਸੇ ਤਰ੍ਹਾਂ ਸੈਲਾਨੀਆਂ ਲਈ ਖੁੱਲ੍ਹਾ ਰਹੇਗਾ।