ਮਨਜੋਤ ਸਿੰਘ ਕੰਗ, ਅੰਮਿ੍ਤਸਰ : ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਚ ਦੁਬਈ ਤੋਂ ਸਪਾਈਸ ਜੈੱਟ ਰਾਹੀਂ ਇਥੇ ਪੁੱਜੇ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਨੇ 247 ਗ੍ਰਾਮ ਸੋਨਾ ਬਰਾਮਦ ਕੀਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਦੁਬਈ ਤੋਂ ਤੜਕੇ ਇਥੇ ਪੁੱਜੀ ਸਪਾਈਸ ਜੈੱਟ ਦੀ ਉਡਾਣ ਨੰਬਰ ਐੱਸਜੀ-136 ਰਾਹੀਂ ਸਫ਼ਰ ਕਰ ਕੇ ਇੱਥੇ ਪੁੱਜੇ ਯਾਤਰੀ ਵਿਮਲ ਕੁਮਾਰ ਵਾਸੀ ਫ਼ੈਜ਼ਪੁਰ, ਅਬਾਦੀ ਜੌਹਰੀ ਨਗਰ (ਯੂਪੀ) ਦੇ ਉਡਾਣ ਮਗਰੋਂ ਯਾਤਰੀ ਹਾਲ ਵਿਚ ਆਉਣ 'ਤੇ ਹਵਾਈ ਅੱਡੇ 'ਤੇ ਤਾਇਨਾਤ ਕਸਟਮ ਟੀਮ ਨੇ ਸਮਾਨ ਦੀ ਜਾਂਚ ਕੀਤੀ ਸੀ।

ਸਾਮਾਨ ਵਿੱਚੋਂ ਪਲਾਸਟਿਕ ਦੇ ਬਣੇ ਖਿਡੌਣੇ ਜਿਵੇਂ ਕਾਰਾਂ, ਬ੍ਰੈਸਲੈੱਟ, ਅਲਾਰਮ ਕਲਾਕ ਤੇ ਹੋਰ ਸਮਾਨ ਤੋਂ ਇਲਾਵਾ ਖਿਡੌਣਿਆਂ ਵਿਚ ਲੁਕਾ ਕੇ ਰੱਖਿਆ ਕਰੀਬ 247 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਕਸਟਮ ਅਧਿਕਾਰੀਆਂ ਨੇ ਵਿਅਕਤੀ ਨੂੰ ਕਾਬੂ ਕਰ ਕੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Posted By: Jagjit Singh