ਪੱਤਰ ਪੇ੍ਰਰਕ, ਅੰਮਿ੍ਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜ਼ੋਨਲ-ਅੰਤਰ ਜ਼ੋਨਲ ਯੁਵਕ ਮੇਲਾ (ਯੂਥ ਫੈਸਟੀਵਲ) ਵੀਰਵਾਰ ਤੋਂ ਪੂਰੇ ਜੋਸ਼ੋ ਖਰੋਸ਼ ਅਤੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਦੇ ਬੇਮਿਸਾਲ ਪ੍ਰਬੰਧਾਂ ਹੇਠ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਇਕ ਮਹੀਨਾ ਚੱਲਣ ਵਾਲੇ ਇਸ ਯੂਥ ਫੈਸਟੀਵਲ ਦਾ ਸ਼ੁੱਭ ਆਰੰਭ ਡੀਨ ਵਿਦਿਆਰਥੀ ਭਲਾਈ ਪੋ੍. ਡਾ. ਅਨੀਸ਼ ਦੂਆ ਨੇ ਸ਼ਮ੍ਹਾ ਰੋਸ਼ਨ ਕਰ ਕੇ ਕੀਤਾ ਤੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰਬੰਧ ਅਧੀਨ ਕਾਲਜਾਂ ਦੇ ਵੱਖ-ਵੱਖ ਜ਼ੋਨਾਂ ਦਾ ਸ਼ੁਰੂ ਹੋਇਆ ਇਹ ਯੂਥ ਫੈਸਟੀਵਲ ਵਿਦਿਆਰਥੀਆਂ ਦੇ ਜੀਵਨ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਡੀਨ ਡਾ. ਆਨੀਸ਼ ਦੂਆ ਨੇ ਦੱਸਿਆ ਕਿ ਜ਼ੋਨਲ ਯੂਥ ਫੈਸਟੀਵਲ ਸਿੱਖਿਆ ਕਾਲਜ ਜ਼ੋਨ ਦੇ ਦੋ ਦਿਨਾਂ ਯੂਥ ਫੈਸਟੀਵਲ ਵਿਚ ਡੀਏਵੀ ਕਾਲਜ ਆਫ਼ ਐਜੂਕੇਸ਼ਨ ਅੰਮਿ੍ਤਸਰ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅੰਮਿ੍ਤਸਰ, ਆਨੰਦ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਜੇਠੂਵਾਲ, ਖ਼ਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵੀਨਿਊ ਅੰਮਿ੍ਤਸਰ, ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ, ਖਾਨਕੋਟ ਅੰਮਿ੍ਤਸਰ, ਸੰਤ ਬਾਬਾ ਹਜ਼ਾਰਾ ਸਿੰਘ, ਕਾਲਜ ਆਫ਼ ਐਜੂਕੇਸ਼ਨ ਨੌਸ਼ਹਿਰਾ ਮੱਝਾ ਸਿੰਘ ਗੁਰਦਾਸਪੁਰ, ਬਟਾਲਾ ਕਾਲਜ ਆਫ਼ ਐਜੂਕੇਸ਼ਨ, ਬੁੱਲੋ੍ਹਵਾਲ, ਗਰਦਾਸਪੁਰ, ਐੱਮਜੀਐਨ ਕਾਲਜ ਆਫ਼ ਐਜੂਕੇਸ਼ਨ, ਜਲੰਧਰ, ਸਰਕਾਰ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਸੀਟੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਪ੍ਰਤੀਯੋਗਤਾਵਾ ਦੀ ਮੁਕਾਬਲੇਬਾਜੀ ਹੋਵੋਗੀ।

ਐਜੂਕੇਸ਼ਨ ਕਾਲਜਾਂ ਦੇ ਅੱਜ ਤੋਂ ਸ਼ੁਰੂ ਹੋਏ ਯੂਥ ਫੈਸਟੀਵਲ ਦਾ ਉਦਘਾਟਨ ਦਸਮੇਸ਼ ਆਡੀਟੋਰੀਅਮ ਵਿਚ ਗਰੁੱਪ ਸ਼ਬਦ ਭਜਨ ਦੇ ਨਾਲ ਕੀਤਾ ਗਿਆ। ਇਸ ਉਪਰੰਤ ਸਮੂਹ ਗੀਤ (ਭਾਰਤੀ) ਤੇ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇ ਅੰਗ ਗਿੱਧੇ ਦੀ ਮੁਕਾਬਲੇਬਾਜ਼ੀ ਹੋਈ। ਇਸ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਦੇ ਵਿਚ ਸਜੀਆਂ ਮੁਟਿਆਰਾਂ ਨੇ ਗਿੱਧੇ ਦੀ ਧਮਾਲ ਨਾਲ ਖ਼ੂਬ ਰੰਗ ਬੰਨਿ੍ਹਆ ਤੇ ਸਮੁੱਚੇ ਵਿਸ਼ੇਸ਼ ਵਿਅਕਤੀਆਂ ਜੱਜਾਂ ਤੇ ਵਿਦਿਆਰਥੀਆਂ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕੀਤਾ। ਜਦੋਂ ਕਿ ਗੁਰੂ ਨਾਨਕ ਭਵਨ ਆਡੀਟੋਰੀਅਮ 'ਚ ਲੱਗੀ ਦੂਜੀ ਸਟੇਜ 'ਤੇ ਗੀਤ ਗ਼ਜ਼ਲ, ਲੋਕਗੀਤ ਦੇ ਮੁਕਾਬਲੇ ਹੋਏ। ਆਰਚੀਟੈਕਚਰ ਵਿਭਾਗ ਵਿਚ ਕਲਾ ਦਾ ਅਖਾੜਾ ਲੱਗਾ ਜਿਸ ਵੱਖ-ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀਆਂ ਪੇਂਟਿੰਗ ਆਨ ਦਾ ਸਪਾਟ, ਕਾਰਟੂਨਿੰਗ, ਕੋਲਾਜ, ਸਕੈਚਿੰਗ, ਪੋਸਟਰ ਮੇਕਿੰਗ, ਕਲੇਅ ਮਾਡਿਲੰਗ, ਸਲੋਗਨ ਰਾਈਟਿੰਗ, ਪੇਂਟਿੰਗਜ਼ ਸਟਿੱਲ ਲਾਈਫ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਮੁੱਢਲੇ ਕੁਇਜ਼ ਮੁਕਾਬਲੇ ਕਾਨਫਰੰਸ ਹਾਲ ਵਿਚ ਆਯੋਜਿਤ ਕੀਤੇ ਗਏ।

ਪ੍ਰਬੰਧਕਾਂ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਐਜੂਕੇਸ਼ਨ ਕਾਲਜਾਂ ਦੇ ਦੂਜੇ ਦਿਨ ਦੇ ਮੁਕਾਬਲੇ 7 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ 'ਚ ਹੀ ਕਾਸਟਿਊਮ ਪਰੇਡ, ਸਕਿਟ ਮਿਮੀਕਰੀ ਅਤੇ ਮਹਿੰਦੀ ਦੇ ਆਯੋਜਿਤ ਹੋਣਗੇ। ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਆਰਕੀਟੈਕਟ ਵਿਭਾਗ ਵਿਚ ਅਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਸਿੰਪੋਜ਼ੀਅਮ ਐਲੋਕਿਊਸ਼ਨ ਅਤੇ ਡਿਬੇਟ ਦੇ ਮੁਕਾਬਲੇ ਹੋਣਗੇ।

ਦੱਸਣਯੋਗ ਹੈ ਕਿ ਗੁੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ 6 ਅਕਤੂਬਰ ਤੋਂ 21 ਨਵੰਬਰ ਤਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲਣਗੇ। ਅੰਤਰ-ਕਾਲਜ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਦਾ ਸੁਮੇਲ ਇਕ ਯੁਵਕ ਮੇਲਾ ਹੋ ਨਿਬੜੇਗਾ। ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਇਹ ਮੁਕਾਬਲੇ ਗੁਰੂ ਨਾਨਕ ਭਵਨ ਆਡੀਟੋਰੀਅਮ, ਕਾਨਫਰੰਸ ਹਾਲ, ਆਰਕੀਟੈਕਚਰ ਵਿਭਾਗ ਵਿਚ ਵੀ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਪੰਜਾਬੀ ਲੋਕ ਗਾਇਕ ਦਵਿੰਦਰ ਦਿਆਲਪੁਰੀ, ਪੋ੍. ਡਾ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਫੀਲਡ ਸੁਪਰਵਾਈਜ਼ਰ ਜੋਬਨਜੀਤ ਕੌਰ ਆਦਿ ਹਾਜ਼ਰ ਸਨ।