ਜੇਐੱਨਐੱਨ, ਅੰਮਿ੍ਤਸਰ : ਕੇਂਦਰ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਖੇਡ ਦੇ ਚਾਰ ਨਵੇਂ ਸੈਂਟਰ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਸਵੀਮਿੰਗ, ਸਾਈਕਲਿੰਗ, ਅਥਲੀਟ ਅਤੇ ਤੀਰ-ਅੰਦਾਜ਼ੀ ਸੈਂਟਰ ਸ਼ਾਮਿਲ ਹਨ। ਇਨ੍ਹਾਂ ਸੈਂਟਰਾਂ ਦੇ ਤਿਆਰ ਹੋ ਜਾਣ 'ਤੇ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ।

ਕਿਉਂਕਿ ਜੀਐੱਨਡੀਯੂ ਦੇ ਅੰਦਰ ਹੀ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਜਾਵੇਗੀ ਤਾਂ ਕਿ ਭਾਰਤ ਦੇ ਜ਼ਿਆਦਾ ਤੋਂ ਜ਼ਿਆਦਾ ਖਿਡਾਰੀ ਓਲੰਪਿਕ 'ਚ ਕਵਾਲੀਫਾਈ ਹੋ ਸਕਣ ਅਤੇ ਦੇਸ਼ ਲਈ ਮੈਡਲ ਲਿਆ ਸਕਣ। ਇਸਦੇ ਲਈ ਕੇਂਦਰ ਸਰਕਾਰ ਵੱਲੋਂ ਹੀ ਸਾਰੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਹਾਲਾਂਕਿ ਇਹ ਚਾਰੇ ਹੀ ਖੇਡਾਂ ਨਾਲ ਸਬੰਧਤ ਸੈਂਟਰ ਪਹਿਲਾਂ ਤੋਂ ਹੀ ਜੀਐੱਨਡੀਯੂ 'ਚ ਹੈ। ਪਰ ਹੁਣ ਕੇਂਦਰ ਵੱਲੋਂ ਗ੍ਰਾਂਟ ਮਿਲਣ ਕਾਰਨ ਇਹ ਪਹਿਲਾਂ ਤੋਂ ਜ਼ਿਆਦਾ ਅਪਡੇਟ ਹੋ ਜਾਣਗੇ। ਨਾਲ ਹੀ ਇਨ੍ਹਾਂ ਦਾ ਦਾਇਰਾ ਵੀ ਵਧਾ ਦਿੱਤਾ ਜਾਵੇਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਅੰਦਰ ਲੁਕੇ ਹੁਨਰ ਨੂੰ ਨਿਖਾਰਣ 'ਚ ਮਦਦ ਮਿਲੇਗੀ।

ਵੀਸੀ ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਜੀਐੱਨਡੀਯੂ ਪੰਜਾਬ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਚਾਰ ਨਵੇਂ ਸੈਂਟਰ ਦਿੱਤੇ ਜਾਣ ਦਾ ਐਲਾਨ ਹੈ। ਜੀਐੱਨਡੀਊ ਵੱਲੋਂ ਹਮੇਸ਼ਾ ਤੋਂ ਹੀ ਹਰ ਇਕ ਫੀਲਡ 'ਚ ਪ੍ਰਰਦਸ਼ਨ ਬਹੁਤ ਵਧੀਆ ਰਿਹਾ ਹੈ। ਸਰਕਾਰ ਵੱਲੋਂ ਨਵੇਂ ਸੈਂਟਰ ਮਿਲਣ ਨਾਲ ਹੁਣ ਓਲੰਪਿਕ ਲਈ ਖਿਡਾਰੀ ਤਿਆਰ ਕੀਤੇ ਜਾਣਗੇ।