ਅੰਮਿ੍ਰਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੀ ਐੱਮਫਿਲ ਦੀ ਪ੍ਰਵੇਸ਼ ਪ੍ਰੀਖਿਆ ਮਗਰੋਂ ਕੀਤੇ ਦਾਖ਼ਲੇ 'ਤੇ ਰੋਕ ਲਾਉਣ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯੂਨੀਵਰਸਿਟੀ ਨੂੰ ਐੱਮਫਿਲ ਦੇ ਇਮਤਿਹਾਨ ਮੁੜ ਲਏ ਜਾਣ ਸਬੰਧੀ ਹੁਕਮ ਕੀਤੇ ਹਨ। ਅਦਾਲਤ ਨੇ ਇਹ ਫ਼ੈਸਲਾ ਵਿਭਾਗ ਦੀ ਵਿਦਿਆਰਥਣ ਅਵਨੀਤ ਕੌਰ ਵੱਲੋਂ ਹਾਈ ਕੋਰਟ ਵਿਚ ਦਾਇਰ ਸਿਵਲ ਰਿਟ ਪਟੀਸ਼ਨ ਨੰ. 23841-2018 'ਤੇ ਹੋਈ ਸੁਣਵਾਈ ਮਗਰੋਂ ਦਿੱਤਾ ਹੈ। ਨਾਲ ਹੀ ਹੁਕਮ ਕੀਤੇ ਹਨ ਕਿ ਦੁਬਾਰਾ ਲਈ ਜਾਣ ਵਾਲੀ ਪ੍ਰੀਖਿਆ ਵਿਚ ਵਿਭਾਗ ਦੇ ਮੌਜੂਦਾ ਮੁਖੀ ਨੂੰ ਦੂਰ ਰੱਖਿਆ ਜਾਵੇ। ਅਦਾਲਤ ਨੇ ਇਹ ਫ਼ੈਸਲਾ ਦੇ ਕੇ ਜੀਐੱਨਡੀਯੂ ਵਿਚ ਪ੍ਰਬੰਧਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੀ ਵਿਦਿਆਰਥਣ ਅਵਨੀਤ ਕੌਰ ਨੇ ਐੱਮਫਿਲ ਧਰਮ ਅਧਿਐਨ ਵਿਚ ਦਾਖ਼ਲਾ ਲੈਣ ਲਈ ਫਾਰਮ ਭਰੇ ਸਨ। ਇਸ ਲਈ ਵਿਭਾਗ ਵੱਲੋਂ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ। ਵਿਭਾਗ ਦੇ ਅਧਿਅਕਾਰੀਆਂ ਨੇ ਆਪਣੇ ਕੁਝ ਚਹੇਤਿਆਂ ਨੂੰ ਐੱਮਫਿਲ ਵਿਚ ਦਾਖ਼ਲਾ ਦੇਣ ਲਈ ਪ੍ਰਵੇਸ਼ ਪ੍ਰੀਖਿਆ ਵਿਚ ਦੂਹਰੇ ਮਾਪਦੰਡ ਅਪਨਾਏ। ਅਧਿਕਾਰੀਆਂ ਨੇ ਆਪਣੇ ਚਹੇਤਿਆਂ ਨੂੰ ਪ੍ਰਵੇਸ਼ ਪ੍ਰੀਖਿਆ ਦੌਰਾਨ ਆਸਾਨ ਪ੍ਰਸ਼ਨ ਪੱਤਰ ਦਿੱਤਾ ਜਦਕਿ ਹੋਰਨਾਂ ਨੂੰ ਅੌਖ ਵਿਚ ਪਾ ਦਿੱਤਾ। ਨਿਯਮਾਂ ਮੁਤਾਬਕ ਇਕ ਘੰਟੇ ਦਾ ਸਮਾਂ ਸੀ, ਜਿਹੜਾ ਪ੍ਰਸ਼ਨ ਪੱਤਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਪ੍ਰ੍ਰੀਖਿਆ ਪ੍ਰਬੰਧਕਾਂ ਨੇ ਆਪਣੇ ਚਹੇਤਿਆਂ ਨੂੰ ਇਕ ਘੰਟੇ ਦੀ ਥਾਂ ਪ੍ਰਸ਼ਨ ਪੱਤਰ ਹੱਲ ਕਰਨ ਲਈ ਡੇਢ ਘੰਟੇ ਦਾ ਸਮਾਂ ਦਿੱਤਾ। ਇਸ ਬਾਰੇ ਲਿਖਤੀ ਸ਼ਿਕਾਇਤਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੀਸੀ, ਰਜਿਸਟ੫ਾਰ ਤੇ ਡੀਨ ਅਕਾਦਮਿਕ ਨੂੰ ਕੀਤੀ ਸੀ ਪਰ ਕਿਤੇ ਸੁਣਵਾਈ ਨਹੀਂ ਹੋਈ ਸੀ।